ਮੈਲਬਰਨ : Bank Australia ਨੇ ਐਲਾਨ ਕੀਤਾ ਹੈ ਕਿ ਉਹ ਹੁਣ ਨਵੇਂ ਪੈਟਰੋਲ, ਡੀਜ਼ਲ ਜਾਂ ਹਾਈਬ੍ਰਿਡ ਗੱਡੀਆਂ ਲਈ ਕਾਰ ਲੋਨ ਨਹੀਂ ਦੇਵੇਗਾ। ਇਸ ਦੀ ਬਜਾਏ ਬੈਂਕ 2035 ਤੱਕ ਕਾਰਬਨ ਨੈੱਟ-ਜ਼ੀਰੋ ਤੱਕ ਪਹੁੰਚਣ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਇਲੈਕਟ੍ਰਿਕ ਗੱਡੀਆਂ (EV) ਲਈ ਕਰਜ਼ਾ ਪ੍ਰਦਾਨ ਕਰਨ ’ਤੇ ਧਿਆਨ ਕੇਂਦਰਿਤ ਕਰੇਗਾ। Asian Australians For Climate Solutions ਦੇ ਸੰਚਾਰ ਮੈਨੇਜਰ ਰਮਨਦੀਪ ਸਿਬੀਆ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਕਦਮ ਪ੍ਰਦੂਸ਼ਣ ਫੈਲਾਉਣ ਵਾਲੇ ਫ਼ਿਊਲ ਨਾਲ ਚੱਲਣ ਵਾਲੀਆਂ ਕਾਰਾਂ ਤੋਂ ਇਲੈਕਟ੍ਰਿਕ ਵਿਕਲਪਾਂ ਵੱਲ ਤਬਦੀਲੀ ਨੂੰ ਤੇਜ਼ ਕਰਨ ਲਈ ਬੈਂਕ ਦੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੈਂਕ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਤਬਦੀਲੀ ਸਿਰਫ ਨਵੀਆਂ ਪੈਟਰੋਲ, ਡੀਜ਼ਲ ਅਤੇ ਹਾਈਬ੍ਰਿਡ ਗੱਡੀਆਂ ’ਤੇ ਲਾਗੂ ਹੁੰਦੀ ਹੈ। ਗਾਹਕ ਅਜੇ ਵੀ ਸੈਕੰਡ-ਹੈਂਡ ਕੰਬਸ਼ਨ ਕਾਰਾਂ ’ਤੇ ਲੋਨ ਲਈ ਅਰਜ਼ੀ ਦੇ ਸਕਦੇ ਹਨ।
ਨਵੀਂਆਂ ਗੱਡੀਆਂ ਖ਼ਰੀਦਣ ਵਾਲਿਆਂ ਲਈ Bank Australia ਦਾ ਵੱਡਾ ਐਲਾਨ, ਸਿਰਫ਼ EV ਖ਼ਰੀਦਣ ’ਤੇ ਹੀ ਮਿਲ ਸਕੇਗਾ ਲੋਨ
