ਆਸਟ੍ਰੇਲੀਆ ਦੇ ਅਰਬਪਤੀਆਂ ’ਚੋਂ ਕੌਣ ਦੇ ਰਿਹੈ, ਕਿਸ ਸਿਆਸੀ ਪਾਰਟੀ ਨੂੰ ਦਾਨ? ਚੋਣ ਕਮਿਸ਼ਨ ਨੇ ਅੰਕੜੇ ਕੀਤੇ ਜਾਰੀ

ਮੈਲਬਰਨ : ਆਸਟ੍ਰੇਲੀਆ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੂੰ ਵਿੱਤੀ ਸਾਲ 2023-24 ਵਿਚ ਦੇਸ਼ ਦੇ ਤਿੰਨ ਸਭ ਤੋਂ ਅਮੀਰ ਅਰਬਪਤੀਆਂ ਤੋਂ 20 ਲੱਖ ਡਾਲਰ ਤੋਂ ਵੱਧ ਦਾ ਚੰਦਾ ਮਿਲਿਆ ਹੈ। ਆਸਟ੍ਰੇਲੀਆਈ ਚੋਣ ਕਮਿਸ਼ਨ (ACC) ਵੱਲੋਂ ਜਨਤਕ ਕੀਤੇ ਅੰਕੜਿਆਂ ਅਨੁਸਾਰ ਮੁੱਖ ਦਾਨੀ ਅਤੇ ਪ੍ਰਾਪਤਕਰਤਾ ਸਨ :

  • Anthony Pratt: ਆਸਟ੍ਰੇਲੀਆਈ ਲੇਬਰ ਪਾਰਟੀ (ALP) ਨੂੰ 1 ਮਿਲੀਅਨ ਡਾਲਰ ਦਾਨ ਕੀਤੇ, ਜਿਸ ਨਾਲ ਉਹ ਲੇਬਰ ਦਾ ਸਭ ਤੋਂ ਵੱਡਾ ਵਿਅਕਤੀਗਤ ਦਾਨਕਰਤਾ ਬਣ ਗਿਆ।
  • Meriton Properties (Harry Triguboff ਦੀ ਮਲਕੀਅਤ): ਫੈਡਰਲ, NSW ਅਤੇ ਵਿਕਟੋਰੀਅਨ ਬ੍ਰਾਂਚਾਂ ਵਿੱਚ ਲਿਬਰਲ ਪਾਰਟੀ ਨੂੰ 590,000 ਡਾਲਰ ਦਾਨ ਕੀਤੇ।
  • Gina Rinehart: ਆਪਣੀ ਕੰਪਨੀ ਹੈਨਕੌਕ ਪ੍ਰਾਸਪੈਕਟਿੰਗ ਰਾਹੀਂ Coalition ਨੂੰ 500,000 ਡਾਲਰ ਦਾਨ ਕੀਤੇ।

ਪ੍ਰਾਪਤ ਹੋਏ ਕੁੱਲ ਦਾਨ:

  • Labor : 1.3 ਮਿਲੀਅਨ ਡਾਲਰ
  • Coalition : 1.2 ਮਿਲੀਅਨ ਡਾਲਰ
  • The Nationals : ਲਗਭਗ 1 ਮਿਲੀਅਨ ਡਾਲਰ
  • The Greens : Duncan Turpie ਤੋਂ 575,000 ਡਾਲਰ
  • Climate 200: Robert Keldoulis ਅਤੇ ਉਸ ਦੀ ਨਿਵੇਸ਼ ਫਰਮ ਤੋਂ 1.1 ਮਿਲੀਅਨ ਡਾਲਰ