ਮਨੁੱਖ ਦੇ ਦਿਮਾਗ ਦੇ ਨਮੂਨਿਆਂ ’ਚ ਪਾਇਆ ਗਿਆ ਇਕ ਚਮਚ ਪਲਾਸਟਿਸਕ!

ਮੈਲਬਰਨ : ਇਕ ਅਮਰੀਕੀ ਅਧਿਐਨ ਵਿਚ ਪਾਇਆ ਗਿਆ ਹੈ ਕਿ ਮਨੁੱਖੀ ਦਿਮਾਗ ਦੇ ਨਮੂਨਿਆਂ ਵਿਚ 2016 ਦੇ ਮੁਕਾਬਲੇ 2024 ਵਿਚ ਵਧੇਰੇ ਮਾਈਕ੍ਰੋਪਲਾਸਟਿਕਸ ਸਨ। ਕੁੱਲ ਮਿਲਾ ਕੇ ਦਿਮਾਗ ਦੇ ਨਮੂਨਿਆਂ ’ਚ 30 ਫ਼ੀਸਦੀ ਵੱਧ ਪਲਾਸਟਿਕ ਦੇ ਮਹੀਨ ਕਣ ਮਿਲੇ, ਜੋ ਗੁਰਦੇ ਅਤੇ ਜਿਗਰ ਨਾਲੋਂ ਵੀ 7-30 ਗੁਣਾ ਜ਼ਿਆਦਾ ਮਾਤਰਾ ਸੀ।

Albuquerque ਵਿਚ ਨਿਊ ਮੈਕਸੀਕੋ ਯੂਨੀਵਰਸਿਟੀ ਵਿਚ Regent ਦੇ ਪ੍ਰੋਫੈਸਰ ਅਤੇ ਫਾਰਮਾਸਿਊਟੀਕਲ ਸਾਇੰਸਜ਼ ਦੇ ਪ੍ਰੋਫੈਸਰ Matthew Campen ਨੇ ਕਿਹਾ ਕਿ , ‘‘ਅਸੀਂ ਆਮ ਵਿਅਕਤੀਆਂ ਦੇ ਦਿਮਾਗ ਦੇ ਟਿਸ਼ੂਆਂ ਵਿੱਚ ਜੋ ਮਾਤਰਾ ਵੇਖੀ, ਜਿਨ੍ਹਾਂ ਦੀ ਔਸਤ ਉਮਰ ਲਗਭਗ 45 ਜਾਂ 50 ਸਾਲ ਸੀ, ਉਹ 4800 ਮਾਈਕਰੋਗ੍ਰਾਮ ਪ੍ਰਤੀ ਗ੍ਰਾਮ ਜਾਂ ਭਾਰ ਦੇ ਹਿਸਾਬ ਨਾਲ 0.48 ਪ੍ਰਤੀਸ਼ਤ ਸੀ।’’ ਇਹ ਮਾਤਰਾ ਇਕ ਆਮ ਚਮਚ ਭਰ ਦੇ ਬਰਾਬਰ ਹੈ।

ਹੈਰਾਨੀਜਨਕ ਗੱਲ ਇਹ ਵੀ ਹੈ ਕਿ ਡਿਮੈਂਸ਼ੀਆ ਤੋਂ ਪੀੜਤ ਲੋਕਾਂ ਦੇ ਦਿਮਾਗ਼ ਅੰਦਰ ਪਲਾਸਟਿਸ ਦੇ ਕਣ ਆਮ ਤੋਂ ਤਿੰਨ ਤੋਂ ਚਾਰ ਗੁਣਾ ਵੱਧ ਮਿਲੇ। ਡਿਮੈਂਸ਼ੀਆ ਦਾ ਕਾਰਨ ਦਿਮਾਗ਼ ਦੀਆਂ ਨਾੜੀਆਂ ਦਾ ਬੰਦ ਹੋਣਾ ਹੁੰਦਾ ਹੈ।

ਅਧਿਐਨ ਅਨੁਸਾਰ ਨੈਨੋਪਲਾਸਟਿਕ ਦਿਮਾਗ ਵਿੱਚ ਦਾਖਲ ਹੋ ਸਕਦੇ ਹਨ, ਸੰਭਾਵਤ ਤੌਰ ’ਤੇ ਨੁਕਸਾਨ ਪਹੁੰਚਾ ਸਕਦੇ ਹਨ। ਮਾਹਰ ਚੇਤਾਵਨੀ ਦਿੰਦੇ ਹਨ ਕਿ ਮਾਈਕ੍ਰੋਪਲਾਸਟਿਕਸ ਪਲਾਸਟਿਕ ਜੀਵਨ ਚੱਕਰ ਦੇ ਹਰ ਪੜਾਅ ’ਤੇ ਮਨੁੱਖੀ ਸਿਹਤ ਦੇ ਨੁਕਸਾਨ ਨਾਲ ਜੁੜੇ ਹੋਏ ਹਨ। ਸੰਪਰਕ ਨੂੰ ਘਟਾਉਣ ਲਈ, ਵਿਅਕਤੀ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਘੱਟ ਤੋਂ ਘੱਟ ਕਰ ਸਕਦੇ ਹਨ ਅਤੇ ਭੋਜਨ ਅਤੇ ਪਾਣੀ ਰਾਹੀਂ ਪਲਾਸਟਿਕ ਪੀਣ ਤੋਂ ਪਰਹੇਜ਼ ਕਰ ਸਕਦੇ ਹਨ।