ਮੈਲਬਰਨ : ਉੱਤਰੀ-ਪੂਰਬੀ ਕੁਈਨਜ਼ਲੈਂਡ ’ਚ ਅਗਲੇ 24 ਘੰਟਿਆਂ ਦੌਰਾਨ 600 ਮਿਲੀਮੀਟਰ ਪੈਣ ਦੀ ਸੰਭਾਵਨਾ ਹੈ। ਇੱਥੋਂ ਦੇ ਵਾਸੀਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਹੜ੍ਹਾਂ ਕਾਰਨ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ ਅਤੇ ਆਪਣੀ ਜਾਨ ਬਚਾਉਣ ਲਈ ਉਹ ਇਲਾਕਾ ਛੱਡ ਕੇ ਜਾਣ ਲਈ ਤਿਆਰ ਰਹਿਣ। ਘੱਟ ਦਬਾਅ ਦਾ ਖੇਤਰ ਮੌਨਸੂਨ ਨਾਲ ਮਿਲ ਕੇ Tully ਸਮੁੰਦਰੀ ਕੰਢੇ ਨੇੜੇ ਸਥਿਤ ਹੈ, ਜਿਸ ਕਾਰਨ Cains ਤੋਂ ਲੈ ਕੇ Mackay ਤਕ ਦੇ ਵਾਸੀ ਖ਼ਤਰੇ ਹੇਠ ਹਨ।
Townsville ਦੇ ਸਥਾਨਕ ਬਿਪਤਾ ਪ੍ਰਬੰਧਨ ਗਰੁੱਪ ਨੇ ਅੱਜ ਸਵਰੇ ਹੀ Cluden, Hermit Park, Idalia, Oonoonba, Railway Estate ਅਤੇ Rosslea ਲਈ ਚੇਤਾਵਨੀ ਜਾਰੀ ਕੀਤੀ ਹੈ ਕਿ ਅਗਲੇ 24 ਘੰਟਿਆਂ ਦੌਰਾਨ ਖ਼ਤਰਨਾਕ ਹੜ੍ਹ ਆ ਸਕਦੇ ਹਨ। ਚੇਤਾਵਨੀ ’ਚ ਕਿਹਾ ਗਿਆ ਹੈ ਕਿ ਹਾਲਾਤ ਬਹੁਤ ਛੇਤੀ ਬਦਲ ਸਕਦੇ ਹਨ। ਇਸੇ ਤਰ੍ਹਾਂ ਦੀ ਚੇਤਾਵਨੀ Cassowary Coast ਦੇ ਵਾਸੀਆਂ ਨੂੰ ਜਾਰੀ ਕੀਤੀ ਗਈ ਹੈ, ਜਿਸ ’ਚ South Johnstone ਦੇ ਵਾਸੀਆਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਵਲ ਜਾਣ ਅਤੇ Mourilyan ਵਾਸੀਆਂ ਨੂੰ ਜਾਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਪ੍ਰੀਮੀਅਰ David Crisfaulli ਨੇ ਵੀ ਪ੍ਰਭਾਵਤ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਦੀ ਗੱਲ ਮੰਨਣ ਦੀ ਸਲਾਹ ਦਿੱਤੀ ਹੈ।