ਮੈਲਬਰਨ : ਯੂਕਰੇਨ ’ਚ ਰੂਸੀ ਫੌਜਾਂ ਵੱਲੋਂ ਹਿਰਾਸਤ ’ਚ ਲਏ ਗਏ ਪਹਿਲੇ ਆਸਟ੍ਰੇਲੀਆਈ ਜੰਗੀ ਕੈਦੀ Oscar Jenkins (32) ਦੀ ਮੌਤ ਹੋਣ ਦੀਆਂ ਖ਼ਬਰਾਂ ਹਨ। Jenkins ਮੈਲਬਰਨ ਦਾ ਰਹਿਣ ਵਾਲਾ ਸੀ। ਯੂਕਰੇਨ ’ਚ ਆਸਟ੍ਰੇਲੀਆਈ ਨਾਗਰਿਕ ਦੇ ਮਾਰੇ ਜਾਣ ਦੀਆਂ ਖਬਰਾਂ ਦੇ ਵਿਚਕਾਰ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ Penny Wong ਨੇ ਰੂਸ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਦੇਸ਼ ਹਰ ਕੂਟਨੀਤਕ ਬਦਲ ਦਾ ਪ੍ਰਯੋਗ ਕਰੇਗਾ।
ਆਸਟ੍ਰੇਲੀਆਈ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਉਹ ਰਿਪੋਰਟ ਦੀ ਪੁਸ਼ਟੀ ਕਰਨ ਲਈ ਰੂਸੀ ਅਧਿਕਾਰੀਆਂ ਨਾਲ ਤੁਰੰਤ ਪੁੱਛਗਿੱਛ ਕਰ ਰਹੀ ਹੈ। ਸੈਨੇਟਰ Wong ਪਹਿਲਾਂ ਹੀ ਆਸਟ੍ਰੇਲੀਆ ਵਿਚ ਰੂਸ ਦੇ ਰਾਜਦੂਤ ਨੂੰ ਬੁਲਾ ਚੁੱਕੇ ਹਨ ਅਤੇ Alexey Pavlovsky ਨੂੰ ਕੱਢਣ ਸਮੇਤ ਸਾਰੇ ਕੂਟਨੀਤਕ ਵਿਕਲਪਾਂ ’ਤੇ ਵਿਚਾਰ ਕਰ ਰਹੇ ਹਨ। ਮੰਨਿਆ ਜਾਂਦਾ ਹੈ ਕਿ ਫਰਵਰੀ 2022 ਵਿਚ ਰੂਸ ਦੇ ਪੂਰੇ ਪੈਮਾਨੇ ’ਤੇ ਹਮਲੇ ਸ਼ੁਰੂ ਹੋਣ ਤੋਂ ਬਾਅਦ ਯੂਕਰੇਨ ਲਈ ਲੜਦੇ ਹੋਏ ਘੱਟੋ ਘੱਟ ਸੱਤ ਆਸਟ੍ਰੇਲੀਆਈ ਮਾਰੇ ਗਏ ਹਨ।
ਇਹ ਵੀ ਪੜ੍ਹੋ : ਰੂਸੀ ਫ਼ੌਜੀਆਂ ਨੇ ਫੜਿਆ ਯੂਕਰੇਨ ਲਈ ਜੰਗ ਲੜਦਾ ਮੈਲਬਰਨ ਵਾਸੀ, ਜਾਂਚ ਸ਼ੁਰੂ – Sea7 Australia