ਮੈਲਬਰਨ : ਆਸਟ੍ਰੇਲੀਆ ਦੇ ਲੋਕਾਂ ਨੂੰ 1 ਜਨਵਰੀ ਤੋਂ ਨਵੇਂ ਪਾਸਪੋਰਟ ਲਈ ਵਧੇਰੇ ਭੁਗਤਾਨ ਕਰਨਾ ਪਵੇਗਾ, ਕਿਉਂਕਿ ਸਟੈਂਡਰਡ ਇੰਡੈਕਸੇਸ਼ਨ ਦੇ ਅਨੁਸਾਰ ਹੁਣ ਅਪਲੀਕੇਸ਼ਨ ਫ਼ੀਸ ਵਿੱਚ 3.5 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਬਦਲਾਅ ਲਾਗੂ ਹੋਣ ਤੋਂ ਬਾਅਦ ਨਵੇਂ ਸਾਲ ’ਚ ਹੁਣ 10 ਸਾਲ ਦੇ ਬਾਲਗ ਪਾਸਪੋਰਟ ਦੀ ਕੀਮਤ 398 ਡਾਲਰ ਤੋਂ ਵਧਾ ਕੇ 412 ਡਾਲਰ ਕਰ ਦਿੱਤੀ ਜਾਵੇਗੀ। ਜਦਕਿ ਪੰਜ ਸਾਲ ਦੇ ਬੱਚਿਆਂ ਦੇ ਪਾਸਪੋਰਟ ਦੀ ਕੀਮਤ 1 ਜਨਵਰੀ ਤੋਂ 208 ਡਾਲਰ ਹੋਵੇਗੀ, ਜਦੋਂ ਕਿ ਪਾਸਪੋਰਟ ਬਦਲਣ ਦੀ ਕੀਮਤ 259 ਡਾਲਰ ਹੋਵੇਗੀ।
ਇਹ ਬਦਲਾਅ ਪਿਛਲੇ ਸਾਲ ਜੁਲਾਈ ’ਚ ਨਵੇਂ ਪਾਸਪੋਰਟਾਂ ਦੀ ਕੀਮਤ ’ਚ 15 ਫੀਸਦੀ ਟੈਕਸ ਜੋੜੇ ਜਾਣ ਤੋਂ ਬਾਅਦ ਆਇਆ ਹੈ, ਜਿਸ ਨਾਲ ਆਸਟ੍ਰੇਲੀਆਈ ਪਾਸਪੋਰਟ ਦੁਨੀਆ ’ਚ ਸਭ ਤੋਂ ਮਹਿੰਗੇ ਹੋ ਗਏ ਸਨ। ਜੁਲਾਈ ਦੇ ਵਾਧੇ ਤੋਂ ਪਹਿਲਾਂ ਮੈਕਸੀਕੋ ਦੇ ਪਾਸਪੋਰਟ ਸਭ ਤੋਂ ਮਹਿੰਗੇ 346 ਡਾਲਰ ਸਨ।