ਮੈਲਬਰਨ : ਆਸਟ੍ਰੇਲੀਆਈ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ACCC) ਨੇ ਪਾਇਆ ਹੈ ਕਿ ਕੁਝ ਰਿਟੇਲਰ ਬਲੈਕ ਫ੍ਰਾਈਡੇ ਦੀ ਵਿਕਰੀ ਦੇ ਸਮੇਂ ਦੌਰਾਨ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਵਿੱਚ ਲੱਗੇ ਹੋਏ ਸਨ। ACCC ਦੇ ‘ਇੰਟਰਨੈੱਟ ਸਵੀਪ’ ਨੇ ਅਜਿਹੇ ਮਾਮਲਿਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ’ਚ ਸ਼ਾਮਲ ਹੈ :
- ਗੁੰਮਰਾਹਕੁੰਨ ‘sitewide’ ਛੋਟਾਂ
- ਗੁੰਮਰਾਹਕੁੰਨ ‘was/now’ ਕੀਮਤਾਂ ਦੀਆਂ ਰਣਨੀਤੀਆਂ
- ਵਧੇ ਹੋਏ ਡਿਸਕਾਊਂਟ ਦੇ ਦਾਅਵੇ
ACCC ਦੀ ਡਿਪਟੀ ਚੇਅਰਪਰਸਨ ਕੈਟਰੀਓਨਾ ਲੋਅ ਨੇ ਰਿਟੇਲਰਾਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਲਈ ਜਵਾਬਦੇਹ ਠਹਿਰਾਇਆ ਜਾਵੇਗਾ, ਖ਼ਾਸਕਰ Xmas ਤੋਂ ਪਹਿਲਾਂ ਦੀ ਸੇਲ ਮਿਆਦ ਤੋਂ ਪਹਿਲਾਂ। ACCC ਇਸ਼ਤਿਹਾਰਬਾਜ਼ੀ ਦੀ ਨਿਗਰਾਨੀ ਕਰਨਾ ਜਾਰੀ ਰੱਖੇਗੀ ਅਤੇ ਗੁੰਮਰਾਹਕੁੰਨ ਦਾਅਵਿਆਂ ’ਤੇ ਨਕੇਲ ਕੱਸਣ ਲਈ ਕੀਮਤਾਂ ਬਾਰੇ ਅੰਕੜੇ ਇਕੱਤਰ ਕਰੇਗੀ।