ਵਿਕਟੋਰੀਆ ’ਚ ਨਵੇਂ ਪੁਲਿਸ ਸੁਧਾਰਾਂ ਦਾ ਐਲਾਨ, ਜਨਤਕ ਪ੍ਰਦਰਸ਼ਨਾਂ ’ਤੇ ਲਾਈਆਂ ਇਹ ਪਾਬੰਦੀਆਂ

ਮੈਲਬਰਨ : ਵਿਕਟੋਰੀਆ ਸਰਕਾਰ ਨੇ ਸਟੇਟ ਵਿਚ ਜਨਤਕ ਵਿਰੋਧ ਪ੍ਰਦਰਸ਼ਨਾਂ ਵਿਚ ਜਾਣੇ-ਪਛਾਣੇ ਅੱਤਵਾਦੀ ਸਮੂਹਾਂ ਦੇ ਚਿੰਨ੍ਹਾਂ ਵਾਲੇ ਝੰਡਿਆਂ ਨੂੰ ਪ੍ਰਦਰਸ਼ਿਤ ਕਰਨ ਅਤੇ ਫੇਸ ਮਾਸਕ ਪਹਿਨਣ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਇਹ ਕਦਮ ਇਸ ਮਹੀਨੇ ਦੇ ਸ਼ੁਰੂ ਵਿਚ Ripponlea ਵਿਚ Adass Israel Synagogue ਨੂੰ ਅੱਗ ਲਾਉਣ ਸਮੇਤ ਯਹੂਦੀ ਵਿਰੋਧੀ ਹਮਲਿਆਂ ਵਿਚ ਵਾਧੇ ਤੋਂ ਬਾਅਦ ਚੁੱਕਿਆ ਗਿਆ ਹੈ।

ਪ੍ਰੀਮੀਅਰ Jacinta Allan ਨੇ ਕਿਹਾ ਕਿ ਨਵੇਂ ਉਪਾਵਾਂ ਦਾ ਉਦੇਸ਼ ‘ਕਿਸੇ ਵੀ ਧਰਮ ਦੇ ਵਿਕਟੋਰੀਅਨਾਂ’ ਲਈ ਆਪਣੇ ਧਰਮ ਨੂੰ ਮੰਨਣ ਦੀ ਸੁਰੱਖਿਆ ਦੀ ਰੱਖਿਆ ਕਰਨਾ ਅਤੇ ‘ਸ਼ਾਂਤੀ ਨੂੰ ਉਤਸ਼ਾਹਤ ਕਰਨ’ ਵਿੱਚ ਬਹੁ-ਸੱਭਿਆਚਾਰਕ ਸਮੂਹਾਂ ਦੀ ਸਹਾਇਤਾ ਕਰਨਾ ਹੈ। ਉਨ੍ਹਾਂ ਕਿਹਾ, ‘‘ਭਾਵੇਂ ਧਰਮ ਕੋਈ ਵੀ ਹੋਵੇ, ਕ੍ਰਿਸਚਨ, ਯਹੂਦੀ, ਮੁਸਲਿਮ, ਸਿੱਖ, ਹਿੰਦੂ – ਸਾਨੂੰ ਸਾਰਿਆਂ ਨੂੰ ਹੱਕ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਆਪਣੇ ਧਰਮ ਦੀ ਪਾਲਣਾ ਕਰ ਸਕੀਏ।’’

ਇਸ ਤੋਂ ਇਲਾਵਾ, ਵਿਕਟੋਰੀਆ ਪੁਲਿਸ ਨੂੰ ਰੋਕਣ, ਤਲਾਸ਼ੀ ਲੈਣ ਅਤੇ ਜ਼ਬਤ ਕਰਨ ਲਈ ਮਜ਼ਬੂਤ ਸ਼ਕਤੀਆਂ ਦਿੱਤੀਆਂ ਜਾਣਗੀਆਂ।