ਆਸਟ੍ਰੇਲੀਆ ’ਚ ਅੱਜ ਤੇਜ਼ ਤੂਫ਼ਾਨ ਆਉਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

ਮੈਲਬਰਨ : ਆਸਟ੍ਰੇਲੀਆ ਦੇ ਦੱਖਣ-ਪੂਰਬੀ ਹਿੱਸੇ ’ਚ ਅੱਜ ਤੇਜ਼ ਤੂਫਾਨ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਸਾਊਥ ਆਸਟ੍ਰੇਲੀਆ ’ਤੇ ਮੌਸਮ ਦੀ ਬੁਰੀ ਤਰ੍ਹਾਂ ਮਾਰ ਪੈ ਸਕਦੀ ਹੈ। ਇਹ ਚੇਤਾਵਨੀ ਵਿਕਟੋਰੀਆ ਵਿਚ 24 ਘੰਟਿਆਂ ਦੇ ਖਰਾਬ ਮੌਸਮ ਅਤੇ ਇਕ ਛੋਟੇ ਜਿਹੇ ਪੇਂਡੂ ਕਸਬੇ Casterton ’ਤੇ ਗੋਲਫ ਗੇਂਦ ਦੇ ਆਕਾਰ ਦੇ ਗੜੇ ਪੈਣ ਤੋਂ ਬਾਅਦ ਜਾਰੀ ਕੀਤੀ ਗਈ ਹੈ।

ਮੌਸਮ ਵਿਗਿਆਨ ਬਿਊਰੋ (BOM) ਦੀ ਸੀਨੀਅਰ ਮੌਸਮ ਵਿਗਿਆਨੀ ਮਿਰੀਅਮ ਬ੍ਰੈਡਬਰੀ ਨੇ ਕਿਹਾ ਕਿ ਸਾਊਥ ਆਸਟ੍ਰੇਲੀਆ ਤੂਫਾਨ ਦਾ ਕੇਂਦਰ ਬਿੰਦੂ ਹੋਵੇਗਾ ਅਤੇ ਐਡੀਲੇਡ ਸਮੇਤ ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਭਿਆਨਕ ਤੂਫਾਨ ਆਉਣ ਦੀ ਸੰਭਾਵਨਾ ਹੈ। ਤੇਜ਼ ਹਵਾਵਾਂ ਚੱਲਣਗੀਆਂ ਅਤੇ ਭਾਰੀ ਬਾਰਸ਼ ਹੋਵੇਗੀ। ਤੇਜ਼ ਹਵਾਵਾਂ ਕਾਰਨ ਦਰੱਖਤ ਡਿੱਗ ਸਕਦੇ ਹਨ, ਬਿਜਲੀ ਬੰਦ ਹੋ ਸਕਦੀ ਹੈ ਅਤੇ ਸਥਾਨਕ ਤੌਰ ’ਤੇ ਹੜ੍ਹ ਆ ਸਕਦੇ ਹਨ।

ਪੋਰਟ ਪੀਰੀ ਸਮੇਤ ਸੂਬੇ ਦੇ ਕਈ ਹਿੱਸਿਆਂ ’ਚ ਹਵਾਵਾਂ ਮੌਸਮ ਦੀ ਗੰਭੀਰ ਚਿਤਾਵਨੀ ਜਾਰੀ ਕੀਤੀ ਗਈ ਹੈ। ਮੈਲਬਰਨ ਅਤੇ ਸਿਡਨੀ ਦੋਵਾਂ ਵਿੱਚ ਤੂਫਾਨ ਆਉਣ ਦੀ ਸੰਭਾਵਨਾ ਹੈ। NSW, ਵਿਕਟੋਰੀਆ ਅਤੇ ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ਵਿੱਚ ਮੀਂਹ ਅਤੇ ਤੂਫਾਨੀ ਮੌਸਮ ਨਾਲ ਪ੍ਰਭਾਵਿਤ ਹੋਣ ਦੇ ਨਾਲ ਬਾਰਸ਼ ਅਤੇ ਤੂਫਾਨ ਕੱਲ੍ਹ ਵੀ ਜਾਰੀ ਰਹੇਗਾ।