ਆਸਟ੍ਰੇਲੀਆ ਦੇ 50 ਫ਼ੀ ਸਦੀ ਲੋਕ ਆਪਣੇ ਕੰਮ ਤੋਂ ਅਸੰਤੁਸ਼ਟ, ਜਾਣੋ ਕੀ ਕਹਿੰਦੈ ਤਾਜ਼ਾ ਸਰਵੇ

ਮੈਲਬਰਨ : ਆਸਟ੍ਰੇਲੀਆ ਦੇ ਕੰਮਕਾਜੀ ਲੋਕਾਂ ’ਤੇ ਇੱਕ ਤਾਜ਼ਾ ਸਰਵੇਖਣ ’ਚ ਹੈਰਾਨੀਜਨਕ ਤੱਥ ਨਿਕਲ ਕੇ ਸਾਹਮਣੇ ਆਇਆ ਹੈ। CYC ਵੱਲੋਂ ਕਰਵਾਏ ਸਰਵੇਖਣ ਨੇ ਖੁਲਾਸਾ ਕੀਤਾ ਕਿ ਸਿਰਫ 55٪ ਕਰਮਚਾਰੀ ਆਪਣੀ ਨੌਕਰੀ ਤੋਂ ਖੁਸ਼ ਹਨ। 1,200 ਆਸਟ੍ਰੇਲੀਆਈ ਕੰਮ ’ਤੇ ਇੱਕ ਉਦੇਸ਼ ਹੋਣਾ ਕਰਮਚਾਰੀਆਂ ਦੀ ਸੰਤੁਸ਼ਟੀ ਮੁੱਖ ਕਾਰਨ ਸੀ, ਜੋ ਤਨਖਾਹ ਤੋਂ ਵੀ ਉੱਪਰ ਿਰਹਾ। ਖੁਸ਼ੀ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਮਹੱਤਵਪੂਰਨ ਕਾਰਕਾਂ ਵਿੱਚ ਇੱਕ ਚੰਗਾ ਮੈਨੇਜਰ, ਮਜ਼ੇਦਾਰ ਦਿਨ-ਪ੍ਰਤੀ-ਦਿਨ ਦੀਆਂ ਜ਼ਿੰਮੇਵਾਰੀਆਂ, ਸਕਾਰਾਤਮਕ ਕੰਪਨੀ ਸਭਿਆਚਾਰ ਅਤੇ ਪ੍ਰਬੰਧਨਯੋਗ ਤਣਾਅ ਦੇ ਪੱਧਰ ਸ਼ਾਮਲ ਸਨ।

ਕੰਮ ’ਤੇ ਖੁਸ਼ੀ ਦੇ ਪੱਧਰਾਂ ਵਿੱਚ ਉਮਰ ਦੇ ਹਿਸਾਬ ਨਾਲ ਵੀ ਕਾਫ਼ੀ ਫ਼ਰਕ ਦਾ ਪ੍ਰਗਟਾਵਾ ਹੋਇਆ ਹੈ। 1997-2012 ਦੌਰਾਨ ਜਨਮੇ Gen Z ਵਰਕਰ ਸਭ ਤੋਂ ਘੱਟ ਸੰਤੁਸ਼ਟ ਸਨ। ਇਨ੍ਹਾਂ ’ਚੋਂ ਸਿਰਫ 50٪ ਨੇ ਆਪਣੇ ਕੰਮ ਨਾਲ ਖੁਸ਼ੀ ਦੀ ਰਿਪੋਰਟ ਕੀਤੀ। ਇਸ ਦੇ ਉਲਟ, ਬੇਬੀ ਬੂਮਰਜ਼ (ਜਨਮ 1946-1964) ਸਭ ਤੋਂ ਵੱਧ ਸੰਤੁਸ਼ਟ ਸਨ, ਜਿਨ੍ਹਾਂ ’ਚੋਂ 61٪ ਨੇ ਆਪਣੇ ਕੰਮ ਨਾਲ ਖੁਸ਼ੀ ਜ਼ਾਹਰ ਕੀਤੀ।