ਮੈਲਬਰਨ : ਤਿੰਨ ਛੋਟੇ ਬੱਚੇ ਮੈਲਬਰਨ ਦੇ ਇੱਕ ਘਰ ’ਚ ਅੱਗ ਲੱਗਣ ਤੋਂ ਬਾਅਦ ਬੁਰੀ ਤਰ੍ਹਾਂ ਝੁਲਸ ਗੲੇ ਜਿਨ੍ਹਾਂ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਸ਼ਹਿਰ ਦੇ ਉੱਤਰ-ਪੱਛਮ ’ਚ ਸਥਿਤ Sydenham ’ਚ ਇਕ ਮੰਜ਼ਲਾ ਘਰ ’ਚ ਸਵੇਰੇ ਕਰੀਬ 9:30 ਵਜੇ ਫਾਇਰ ਬ੍ਰਿਗੇਡ ਦੇ 30 ਕਰਮਚਾਰੀਆਂ ਨੂੰ ਬੁਲਾਇਆ ਗਿਆ। ਤਿੰਨੇ ਬੱਚਿਆਂ ਦੀ ਉਮਰ ਪੰਜ ਸਾਲ ਤੋਂ ਘੱਟ ਦੱਸੀ ਜਾ ਰਹੀ ਹੈ।
ਰਾਤ 11 ਵਜੇ ਅੱਗ ’ਤੇ ਕਾਬੂ ਪਾਇਆ ਗਿਆ। ਪੁਲਿਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ, ਜਿਸ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ। ਅੱਗ ਲੱਗਣ ਨਾਲ ਕੋਈ ਹੋਰ ਜ਼ਖਮੀ ਨਹੀਂ ਹੋਇਆ ਅਤੇ ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅੱਗ ਲੱਗਣ ਦੇ ਸਮੇਂ ਘਰ ਵਿਚ ਕੋਈ ਹੋਰ ਮੌਜੂਦ ਸੀ ਜਾਂ ਨਹੀਂ। ਗੁਆਂਢੀਆਂ ਨੇ ਦੱਸਿਆ ਕਿ ਪਰਿਵਾਰ ਕੁਝ ਹਫ਼ਤੇ ਪਹਿਲਾਂ ਹੀ ਘਰ ਵਿੱਚ ਆਇਆ ਸੀ।