ਮੈਲਬਰਨ ’ਚ ਨਿੱਤ ਦੀਆਂ ਚੋਰੀਆਂ ਤੋਂ ਤੰਗ ਆਏ ਸੈਮ ਸੰਧੂ ਦੀ ਦੁਕਾਨ ਦੇ ਵਰਕਰਾਂ ਨੇ ਕੁੱਟਿਆ ਚੋਰ

ਮੈਲਬਰਨ : ਮੈਲਬਰਨ ਦੀ ਇਕ ਸੁਪਰਮਾਰਕੀਟ ‘ਚ ਚੋਰੀਆਂ ਤੋਂ ਤੰਗ ਆ ਚੁੱਕੇ ਵਰਕਰਾਂ ਨੂੰ ਸ਼ੱਕੀ ਚੋਰਾਂ ਨਾਲ ਲੜਦੇ ਹੋਏ ਕੈਮਰੇ ‘ਚ ਕੈਦ ਕੀਤਾ ਗਿਆ ਹੈ। ਦੁਕਾਨ ਦੇ ਮਾਲਕ ਸੈਮ ਸੰਧੂ ਮੰਨਦੇ ਹਨ ਕਿ ਸਟਾਫ ਨੂੰ ਆਪਣੇ ਆਪ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ, ਪਰ ਉਨ੍ਹਾਂ ਦਾ ਦਾਅਵਾ ਹੈ ਕਿ ਪੁਲਿਸ ਚੋਰੀਆਂ ਦੀ ਵੱਧ ਰਹੀ ਗਿਣਤੀ ਨੂੰ ਰੋਕਣ ਲਈ ਲੋੜੀਂਦੀਆਂ ਕੋਸ਼ਿਸ਼ਾਂ ਨਹੀਂ ਕਰ ਰਹੀ ਹੈ। ਮੀਡੀਆ ’ਚ ਆਈਆਂ ਖ਼ਬਰਾਂ ਅਨੁਸਾਰ ਜਦੋਂ ਚੈਰੀ ਗੈਲੀਜ਼ੀਆ ਨੇ ਆਪਣੇ ਇੱਕ ਸਾਥੀ ਨੂੰ ਇੱਕ ਸ਼ੱਕੀ ਸਿਗਰਟ ਚੋਰ ਨਾਲ ਜੂਝਦੇ ਦੇਖਿਆ, ਤਾਂ ਉਸ ਨੇ ਪੇਪਰ ਟਾਵਲ ਦੇ ਦਾ ਰੋਲ ਚੋਰ ਨੂੰ ਵਗਾਹ ਮਾਰਿਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੂਰਬੀ ਮੈਲਬਰਨ IGA ਦੇ ਸਮਰਪਿਤ ਵਰਕਰਾਂ ਨੇ ਸ਼ੱਕੀ ਚੋਰਾਂ ਦਾ ਸਾਹਮਣਾ ਕੀਤਾ ਹੈ।

ਸੈਮ ਬੇਦੀ, ਜੋ ਮੈਲਬਰਨ ਵਿੱਚ ਨੌਂ IGA ਸਟੋਰਾਂ ਦੀ ਨਿਗਰਾਨੀ ਕਰਦੇ ਹਨ, ਨੇ ਅਫਸੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਵਰਕਰਾਂ ਦਾ ਕੰਮ ਨਹੀਂ ਹੈ- ਇਹ ਪੁਲਿਸ ਦੀ ਜ਼ਿੰਮੇਵਾਰੀ ਹੈ। ਬਦਕਿਸਮਤੀ ਨਾਲ, ਅਪਰਾਧੀ ਅਕਸਰ ਛੋਟੀ-ਮੋਟੀ ਸਜ਼ਾ ਪ੍ਰਾਪਤ ਕਰਨ ਤੋਂ ਬਾਅਦ ਆਪਣੀਆਂ ਗਤੀਵਿਧੀਆਂ ਜਾਰੀ ਰੱਖਦੇ ਹਨ। ਅਜਿਹੇ ਜੁਰਮਾਂ ਲਈ ਸਖ਼ਤ ਸਜ਼ਾਵਾਂ ਦੀ ਤਜਵੀਜ਼ ਸੰਸਦ ’ਚ ਪੇਸ਼ ਕੀਤੀ ਗਈ ਹੈ ਪਰ ਇਹ ਅਗਲੇ ਸਾਲ ਤੋਂ ਲਾਗੂ ਹੋਣ ਵਾਲੀਆਂ ਨਹੀਂ।