ਆਸਟ੍ਰੇਲੀਆ ਦੇ ਸਟੂਡੈਂਟ ਵੀਜ਼ਾ ਦੀ ਫ਼ੀਸ ’ਚ ਦੁੱਗਣਾ ਵਾਧਾ

ਮੈਲਬਰਨ : ਪੜ੍ਹਾਈ ਕਰਨ ਲਈ ਆਸਟ੍ਰੇਲੀਆ ਆਉਣਾ ਚਾਹ ਰਹੇ ਵਿਦੇਸ਼ੀ ਵਿਦਿਆਰਥੀਆਂ ਲਈ ਸਟੂਡੈਂਟ ਵੀਜ਼ਾ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਵਿਦੇਸ਼ੀ ਵਿਦਿਆਰਥੀਆਂ ਨੂੰ ਹੁਣ ਪੜ੍ਹਾਈ ਲਈ ਵਧੇਰੇ ਖਰਚ ਕਰਨਾ ਪਵੇਗਾ। ਇੰੰਟਰਨੈਸ਼ਨਲ ਸਟੂਡੈਂਟ ਵੀਜ਼ਾ ਫੀਸ 1 ਜੁਲਾਈ ਤੋਂ ਵਧਾ ਦਿੱਤੀ ਗਈ ਹੈ। ਹੁਣ ਇਹ ਫੀਸ 710 ਆਸਟ੍ਰੇਲੀਆਈ ਡਾਲਰ ਯਾਨੀ 39,493.11 ਰੁਪਏ ਤੋਂ ਵਧ ਕੇ 1600 ਆਸਟ੍ਰੇਲੀਆਈ ਡਾਲਰ ਯਾਨੀ 88,998.56 ਰੁਪਏ ਹੋ ਗਈ ਹੈ।

ਗ੍ਰਹਿ ਸੁਰੱਖਿਆ ਮੰਤਰੀ ਕਲੇਅਰ ਓਨੀਲ ਨੇ ਇਹ ਐਲਾਨ ਕਰਦਿਆਂ ਕਿਹਾ, ‘‘ਇਹ ਬਦਲਾਅ ਸਾਡੀ ਅੰਤਰਰਾਸ਼ਟਰੀ ਸਿੱਖਿਆ ਪ੍ਰਣਾਲੀ ਦੀ ਅਖੰਡਤਾ ਨੂੰ ਬਹਾਲ ਕਰਨ ਵਿਚ ਮਦਦ ਕਰਨਗੇ। ਨਾਲ ਹੀ ਇੱਕ ਅਜਿਹੀ ਇਮੀਗ੍ਰੇਸ਼ਨ ਪ੍ਰਣਾਲੀ ਬਣਾਈ ਜਾਏਗੀ ਜੋ ਆਸਟ੍ਰੇਲੀਆ ਲਈ ਨਿਰਪੱਖ, ਛੋਟੀ ਅਤੇ ਬਿਹਤਰ ਹੈ।’’

ਆਸਟ੍ਰੇਲੀਆ ’ਚ ਪੜ੍ਹਾਈ ਕਰਨਾ ਹੁਣ ਅਮਰੀਕਾ ਨਾਲੋਂ ਵੀ ਮਹਿੰਗਾ

ਫੀਸਾਂ ਵਿੱਚ ਵਾਧੇ ਕਾਰਨ ਆਸਟ੍ਰੇਲੀਆ ਲਈ ਸਟੂਡੈਂਟ ਵੀਜ਼ਾ ਲਈ ਅਰਜ਼ੀ ਦੇਣਾ ਅਮਰੀਕਾ ਅਤੇ ਕੈਨੇਡਾ ਵਰਗੇ ਮੁਕਾਬਲੇਬਾਜ਼ ਦੇਸ਼ਾਂ ਨਾਲੋਂ ਕਿਤੇ ਜ਼ਿਆਦਾ ਮਹਿੰਗਾ ਹੋ ਗਿਆ ਹੈ। ਅਮਰੀਕਾ ‘ਚ ਜਿੱਥੇ ਉਸ ਨੂੰ 185 ਅਮਰੀਕੀ ਡਾਲਰ ਯਾਨੀ 15,440.14 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ ਕੈਨੇਡਾ ‘ਚ 150 ਕੈਨੇਡੀਅਨ ਡਾਲਰ ਯਾਨੀ 9,156.36 ਰੁਪਏ ਦੀ ਫੀਸ ਦੇਣੀ ਹੋਵੇਗੀ।

ਇਹ ਵੀ ਪੜ੍ਹੋ :  ਇੱਕ ਜੁਲਾਈ ਤੋਂ ਆਸਟ੍ਰੇਲੀਅਨ ਇਮੀਗਰੇਸ਼ਨ ਲਾਗੂ ਕਰੇਗੀ ਕਿਹੜੀਆਂ ਅਹਿਮ ਤਬਦੀਲੀਆਂ ? ਪੜ੍ਹੋ, ਪੂਰੀ ਰਿਪੋਰਟ – Sea7 Australia