ਮੈਲਬਰਨ : Telstra 31 ਅਗਸਤ ਨੂੰ 3ਜੀ ਨੈੱਟਵਰਕ ਬੰਦ ਹੋਣ ਦੇ ਨੇੜੇ ਆਉਣ ‘ਤੇ ਆਪਣੇ ਜ਼ਰੂਰਤਮੰਦ ਗਾਹਕਾਂ ਨੂੰ 12,000 ਮੋਬਾਈਲ ਫੋਨ ਦਾਨ ਕਰਨ ਜਾ ਰਿਹਾ ਹੈ। ਇਸ ਪਹਿਲ ਦਾ ਉਦੇਸ਼ ਬਜ਼ੁਰਗਾਂ, ਪੇਂਡੂ ਇਲਾਕਿਆਂ ਦੇ ਵਸਨੀਕਾਂ ਅਤੇ ਵਿੱਤੀ ਤਣਾਅ ਜਾਂ ਕੁਦਰਤੀ ਆਫ਼ਤਾਂ ਤੋਂ ਉਭਰਨ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਸਮੇਤ ਲੋੜਵੰਦਾਂ ਦੀ ਮਦਦ ਕਰਨਾ ਹੈ।
ਇਹ Giveaway 80 ਸਾਲ ਤੋਂ ਵੱਧ ਉਮਰ ਦੇ ਜਾਂ ਜਾਨਲੇਵਾ ਡਾਕਟਰੀ ਬਿਮਾਰੀਆਂ ਵਾਲੇ ਲੋਕਾਂ ਨੂੰ ਲਈ ਵੀ ਹੈ ਜੋ ਫੋਨ ਕਨੈਕਟੀਵਿਟੀ ‘ਤੇ ਨਿਰਭਰ ਕਰਦੇ ਹਨ। ਜ਼ਿਕਰਯੋਗ ਹੈ ਕਿ ਲਗਭਗ 156,000 ਗਾਹਕ ਅਜੇ ਵੀ ਸਿਰਫ 3G-ਫੋਨ ‘ਤੇ ਹਨ ਜਾਂ ਉਨ੍ਹਾਂ ਕੋਲ ਸੀਮਤ 4ਜੀ ਕਵਰੇਜ ਹੈ। Telstra ਨੇ 31 ਅਗਸਤ ਤੋਂ ਬਾਅਦ 3G ਸਰਵਿਸ ਦੇ ਬੰਦ ਹੋਣ ਤੋਂ ਬਾਅਦ ਇਸ ਸੇਵਾ ਵਿੱਚ ਵਿਘਨ ਪੈਣ ਦੀ ਚੇਤਾਵਨੀ ਦਿੱਤੀ ਹੈ, ਖ਼ਾਸਕਰ 3G ਨਾਲ ਜੁੜੀਆਂ ਐਮਰਜੈਂਸੀ ਕਾਲਾਂ ਲਈ। ਜੇਕਰ ਕਿਸੇ ਨੂੰ ਪਤਾ ਨਹੀਂ ਹੈ ਕਿ ਉਸ ਦਾ ਫ਼ੋਨ 3G ਬੰਦ ਹੋਣ ਤੋਂ ਬਾਅਦ ਚੱਲੇਗਾ ਜਾਂ ਨਹੀਂ ਤਾਂ ਉਹ 3498 ’ਤੇ SMS 3 ਭੇਜ ਕੇ ਜਾਂਚ ਕਰ ਸਕਦੇ ਹਨ।