ਆਸਟ੍ਰੇਲੀਆ ਵਾਸੀਆਂ ਲਈ ‘ਮੁਫ਼ਤ ’ਚ’ 500 ਡਾਲਰ ਪ੍ਰਾਪਤ ਕਰਨ ਲਈ ਸਿਰਫ਼ 12 ਦਿਨਾਂ ਦਾ ਸਮਾਂ ਬਾਕੀ

ਮੈਲਬਰਨ : ਆਸਟ੍ਰੇਲੀਆ ਦੇ ਲੋਕਾਂ ਕੋਲ ਸਰਕਾਰ ਦੀ ਸੁਪਰ ਕੋ-ਕੰਟ੍ਰੀਬਿਊਸ਼ਨ ਸਕੀਮ ਦਾ ਲਾਭ ਲੈਣ ਲਈ 30 ਜੂਨ ਤੱਕ ਦਾ ਸਮਾਂ ਹੈ। ਇਸ ਸਕੀਮ ਅਧੀਨ ਜੇਕਰ ਤੁਸੀਂ ਆਪਣੇ superannuation ’ਚ 1000 ਡਾਲਰ ਦਾ ਯੋਗਦਾਨ ਕਰਦੇ ਹੋ ਤਾਂ ਸਰਕਾਰ ਇਸ ’ਚ ਆਪਣੇ ਵੱਲੋਂ 500 ਡਾਲਰ ਦਾ ਯੋਗਦਾਨ ਦੇਵੇਗੀ। ਇਸ ਤਰ੍ਹਾਂ ਤੁਹਾਨੂੰ ਨਿਵੇਸ਼ ’ਤੇ 50 ਫ਼ੀ ਸਦੀ ਵਾਪਸ ਮਿਲੇਗਾ। ਇਹ ਯੋਜਨਾ ਘੱਟ ਆਮਦਨ ਵਾਲਿਆਂ ਦੀ ਰਿਟਾਇਰਮੈਂਟ ਮੌਕੇ ਮਦਦ ਕਰਨ ਲਈ ਹੈ।

ਇਸ ਲਈ ਤੁਹਾਨੂੰ ਕਿਸੇ ਅਰਜ਼ੀ ਦੇਣ ਦੀ ਲੋੜ ਨਹੀਂ ਹੁੰਦੀ। ATO ਯੋਗ ਯੋਗਦਾਨ ਪਾਉਣ ਵਾਲਿਆਂ ਨੂੰ ਆਪਣੇ ਆਪ ਭੁਗਤਾਨ ਕਰੇਗਾ ਜਦੋਂ ਉਹ ਆਪਣੀ ਟੈਕਸ ਰਿਟਰਨ ਦਾਖਲ ਕਰਨਗੇ। 500 ਡਾਲਰ ਦਾ ਪੂਰੇ ਦਾ ਪੂਰਾ ਲਾਭ ਪ੍ਰਾਪਤ ਕਰਨ ਲਈ ਪਿਛਲੇ ਸਾਲ ਦੌਰਾਨ ਤੁਹਾਡੀ ਆਮਦਨ 43,445 ਡਾਲਰ ਤੋਂ ਘੱਟ ਹੋਣੀ ਚਾਹੀਦੀ ਹੈ। ਹਾਲਾਂਕਿ 58,445 ਡਾਲਰ ਤਕ ਦੀ ਆਮਦਨ ਤੱਕ ਵੀ ਲਾਭ ਪ੍ਰਾਪਤ ਕਰ ਸਕਦੇ ਹਨ ਇਹ 500 ਡਾਲਰ ਤੋਂ ਘੱਟ ਹੋਣਗੇ। ਉਦਾਹਰਨ ਵੱਜੋਂ ਜੇਕਰ ਕਿਸੇ ਦੀ ਆਮਦਨ ਪਿਛਲੇ ਸਾਲ ਦੌਰਾਨ 50 ਹਜ਼ਾਰ ਡਾਲਰ ਰਹੀ ਹੈ ਤਾਂ ਉਸ ਨੂੰ ਆਪਣੇ superannuation ’ਚ 1000 ਡਾਲਰ ਜਮ੍ਹਾਂ ਕਰਵਾਉਣ ’ਤੇ 282 ਡਾਲਰ ਹੀ ਮਿਲਣਗੇ।