ਮੈਲਬਰਨ : ਆਸਟ੍ਰੇਲੀਆ ‘ਚ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਕ ਔਰਤ ਨੇ ਆਪਣੀ ਮਰਹੂਮ ਨਾਨੀ ਦੀਆਂ ਅਸਥੀਆਂ ਖਾਣੇ ’ਚ ਮਿਲਾ ਕੇ ਖਾ ਲਈਆਂ। ਇਹੀ ਨਹੀਂ ਉਸ ਨੇ ਆਪਣਾ ਇਹ ਕਾਰਾ ਮੈਲਬਰਨ ਦੇ ਇਕ ਰੇਡੀਓ ਪ੍ਰੋਗਰਾਮ ਵਿੱਚ ਸਾਰੇ ਸਾਹਮਣੇ ਜ਼ਾਹਰ ਕਰ ਦਿੱਤਾ ਅਤੇ ਇਹ ਵੀ ਦੱਸਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ। ਦਰਅਸਲ, ਸ਼ੇਯੇਨ ਨਾਂ ਦੀ ਇਸ ਔਰਤ ਦੀ ਨਾਨੀ ਦੀ ਪਿਛਲੇ ਸਾਲ ਮੌਤ ਹੋ ਗਈ ਸੀ ਅਤੇ ਉਸ ਦੀਆਂ ਅਸਥੀਆਂ ਨੂੰ ਘਰ ਵਿੱਚ ਇੱਕ ਡੱਬੇ ਵਿੱਚ ਰੱਖਿਆ ਗਿਆ ਸੀ।
ਰਿਪੋਰਟਾਂ ਅਨੁਸਾਰ ਸ਼ੇਯੇਨ ਆਪਣੀ ਸੋਗ ਮਨਾ ਰਹੀ ਮਾਂ ਦੇ ਚਿਹਰੇ ’ਤੇ ਹਾਸਾ ਲਿਆਉਣ ਵਾਲਾ ਕੋਈ ਕੰਮ ਕਰਨਾ ਚਾਹੁੰਦੀ ਸੀ ਅਤੇ ਉਸ ਨੇ ਇਹ ਪਰੈਂਕ ਕਰਨ ਦੀ ਸੋਚੀ। ਸੋਗਮਈ ਮਾਹੌਲ ਨੂੰ ਹਲਕਾ ਕਰਨ ਦੀ ਕੋਸ਼ਿਸ਼ ਵਿੱਚ, ਸ਼ੇਯੇਨ ਨੇ ਅਸਥੀਆਂ ਦੀ ਰਾਖ ਦਾ ਚਮਚ ਭਰਿਆ ਅਤੇ ਸਾਰਿਆਂ ਸਾਹਮਣੇ ਖਾ ਲਿਆ। ਫਿਰ ਉਸ ਨੇ ਸੋਚਿਆ ਕਿ ਉਹ ਇਕੱਲੀ ਅਜਿਹਾ ਕਿਉਂ ਕਰੇ। ਉਸ ਨੇ ਬਗ਼ੈਰ ਕਿਸੇ ਨੂੰ ਦੱਸੇ ਘਰ ’ਚ ਬਣਾਏ ਪਾਸਤਾ ’ਚ ਦਾਦੀ ਦੀਆਂ ਅਸਥੀਆਂ ਿਮਲਾ ਦਿੱਤੀਆਂ ਅਤੇ ਆਪਣੀ ਮਾਂ ਤੇ ਭਰਾ ਨੂੰ ਖੁਆਇਆ। ਇਸ ਖ਼ੁਲਾਸਾ ਉਸ ਨੇ ਰੇਡੀਓ ਦੇ ‘Fifi, Fev and Nick show’ ’ਚ ਕੀਤਾ। ਹਾਲਾਂਕਿ ਰੇਡੀਓ ’ਤੇ ਉਹ ਫ਼ਿਲਾਸਫ਼ੀਕਲ ਹੋ ਗਈ ਅਤੇ ਉਸ ਨੇ ਕਿਹਾ ਕਿ ਇਸ ਤਰ੍ਹਾਂ ਕਰਨਾ ਨਾਲ ‘ਦਾਦੀ ਹਮੇਸ਼ਾ ਮੇਰੇ ਨਾਲ ਰਹੇਗੀ।’