ਸਿਡਨੀ : ਦਿਲਜੀਤ ਦੋਸਾਂਝ ਦੇ ਕੰਸਰਟ ’ਚ ਕਈ ਸਿੱਖਾਂ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਿਆ ਗਿਆ

Sea7 Australia Team
1 Min Read

ਮੈਲਬਰਨ : ਵੈਸਟਰਨ ਸਿਡਨੀ ਦੇ Parramatta ਸਥਿਤ ਸਟੇਡੀਅਮ ਵਿੱਚ ਦਿਲਜੀਤ ਦੋਸਾਂਝ ਦਾ ਸ਼ਾਨਦਾਰ ਕੰਸਰਟ ਉਸ ਸਮੇਂ ਵਿਵਾਦ ਦਾ ਕਾਰਨ ਬਣ ਗਿਆ ਜਦੋਂ ਮਹਿੰਗੀਆਂ ਟਿਕਟਾਂ ਲੈ ਕੇ ਸ਼ੋਅ ਵੇਖਣ ਆਏ ਕਈ ਸਿੱਖਾਂ ਨੂੰ ਅੰਦਰ ਨਾ ਵੜਨ ਦਿੱਤਾ ਗਿਆ। ਕੰਸਰਟ ਵਿੱਚ 25,000 ਲੋਕ ਹਾਜ਼ਰ ਸਨ ਜਿਨ੍ਹਾਂ ’ਚੋਂ ਜ਼ਿਆਦਾਤਰ ਪੰਜਾਬੀ ਅਤੇ ਸਿੱਖ ਭਾਈਚਾਰੇ ਦੇ ਲੋਕ ਸ਼ਾਮਲ ਸਨ। NSW ਵਿੱਚ ਕਿਰਪਾਨ ਲੈ ਕੇ ਕਿਸੇ ਥਾਂ ਅੰਦਰ ਜਾਣ ਦੀ ਮਨਾਹੀ ਹੈ। ABC ਦੀ ਇੱਕ ਰਿਪੋਰਟ ਅਨੁਸਾਰ Parramatta ਸਟੇਡੀਅਮ ਦੇ ਬੁਲਾਰੇ ਨੇ ਕਿਹਾ ਕਿ ਸਿੱਖਾਂ ਨੂੰ ਕਿਰਪਾਨ ਨੂੰ ਉਤਾਰ ਕੇ ਜਾਂ cloak ਨਾਲ ਢਕ ਕੇ ਅੰਦਰ ਜਾਣ ਦੀ ਵੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਕੰਸਰਟ ਵੇਖਣ ਲਈ ਆਏ ਇੱਕ ਸਿੱਖ Baram Bimwal ਨੇ ਕਿਹਾ, ‘‘ਅਸੀਂ ਕਈ ਘੰਟੇ ਲਾਈਨ ’ਚ ਲੱਗੇ ਰਹੇ, ਪਰ ਸਾਨੂੰ ਗੇਟ ਕਹਿ ਦਿੱਤਾ ਗਿਆ ਕਿ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਇਹ ਕੋਈ ਰਸੋਈ ਦਾ ਚਾਕੂ ਨਹੀਂ। ਇਹ ਸ਼ਰਧਾ ਦਾ ਪ੍ਰਤੀਕ ਹੈ।’’ ਮੌਕੇ ’ਤੇ ਹਾਜ਼ਰ ਪਰਵਿੰਦਰ ਸਿੰਘ ਅਤੇ ਮਨਮੋਹਨ ਸਿੰਘ ਨੇ ਕਿਹਾ ਕਿ ਟਿਕਟਾਂ ’ਤੇ ਉਨ੍ਹਾਂ ਨੂੰ ਸੂਚਿਤ ਨਹੀਂ ਕੀਤਾ ਗਿਆ ਸੀ ਕਿ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਦੌਰਾਨ ਕੰਸਰਟ ’ਚ ਹਿੱਸਾ ਨਾ ਲੈ ਸਕਣ ਵਾਲਿਆਂ ਨੂੰ ਟਿਕਟ ਦੀ ਕੀਮਤ ਰੀਫ਼ੰਡ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ।

Share This Article