ਵਿਕਟੋਰੀਆ ਵਿੱਚ NDAs ਦੀ ਦੁਰਵਰਤੋਂ ਹੋਵੇਗੀ ਬੰਦ, ਸਰਕਾਰ ਨੇ ਪੇਸ਼ ਕੀਤਾ ਨਵਾਂ ਬਿੱਲ

Sea7 Australia Team
1 Min Read

ਮੈਲਬਰਨ : ਵਿਕਟੋਰੀਆ ਸਰਕਾਰ ਨੇ ਕੰਮਕਾਜ ਵਾਲੀਆਂ ਥਾਵਾਂ ’ਤੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ Non-disclosure agreements (NDAs) ਨੂੰ ਸੀਮਤ ਕਰਨ ਲਈ ਇੱਕ ਇਤਿਹਾਸਕ ਕਾਨੂੰਨ ਪੇਸ਼ ਕੀਤਾ ਹੈ। NDAs ਕਾਰਨ ਪੀੜਤ ਆਪਣੇ ਨਾਲ ਹੋਏ ਜਿਨਸੀ ਸੋਸ਼ਣ ਦਾ ਕਿਸੇ ਕੋਲ ਵੀ ਖ਼ੁਲਾਸਾ ਨਹੀਂ ਕਰ ਸਕਦੇ ਸਨ। ਪਰ ਨਵੇਂ ਬਿੱਲ ਦੇ ਕਾਨੂੰਨ ਬਣਨ ਮਗਰੋਂ ਜਿਨਸੀ ਸੋਸ਼ਣ ਦੇ ਮਾਮਲਿਆਂ ’ਚ ਹੁਣ ਇੰਪਲੋਇਅਰ NDAs ਦਾ ਪ੍ਰਯੋਗ ਨਹੀਂ ਕਰ ਸਕਣਗੇ। ਨਵਾਂ ਬਿੱਲ ਇਹ ਯਕੀਨੀ ਬਣਾਉਂਦਾ ਹੈ ਕਿ NDAs ਦੀ ਵਰਤੋਂ ਸਿਰਫ ਤਾਂ ਹੀ ਕੀਤੀ ਜਾ ਸਕਦੀ ਹੈ ਜੇ ਪੀੜਤ-ਬਚੇ ਵਿਅਕਤੀ ਵੱਲੋਂ ਬੇਨਤੀ ਕੀਤੀ ਜਾਂਦੀ ਹੈ। ਇਸ ਨੂੰ ਮਾਲਕਾਂ ਵੱਲੋਂ ਥੋਪਿਆ ਨਹੀਂ ਜਾ ਸਕਦਾ।

ਇਹ ਬਿੱਲ ਸਪੱਸ਼ਟ ਜਾਣਕਾਰੀ, ਅਤੇ ਸਮਝੌਤੇ ਉਤੇ ਦਸਤਖ਼ਤ ਕਰਨ ਲਈ ਸਮੀਖਿਆ ਦਾ ਸਮਾਂ ਵੀ ਦਿੰਦਾ ਹੈ, ਅਤੇ ਪੀੜਤਾਂ ਨੂੰ ਪੁਲਿਸ, ਕਾਨੂੰਨੀ ਅਤੇ ਡਾਕਟਰੀ ਪੇਸ਼ੇਵਰਾਂ ਨਾਲ ਗੱਲ ਕਰਨ ਦੀ ਇਜਾਜ਼ਤ ਦਿੰਦਾ ਹੈ। ਪੀੜਤ 12 ਮਹੀਨਿਆਂ ਬਾਅਦ NDAs ਨੂੰ ਖਤਮ ਵੀ ਕਰ ਸਕਦੇ ਹਨ। ਇਹ ਸੁਧਾਰ NDAs ਦੀ ਵਿਆਪਕ ਦੁਰਵਰਤੋਂ ਨੂੰ ਰੋਕਣ ਲਈ ਹੈ ਅਤੇ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਤਰਜੀਹ ਦਿੰਦਾ ਹੈ। ਇਹ ਆਸਟ੍ਰੇਲੀਆ ਵਿੱਚ ਆਪਣੀ ਕਿਸਮ ਦਾ ਪਹਿਲਾ ਹੈ, ਜਿਸ ਦਾ ਉਦੇਸ਼ ਗੁਪਤਤਾ ਨੂੰ ਖਤਮ ਕਰਨਾ ਅਤੇ ਮੁਲਾਜ਼ਮਾਂ ਨੂੰ ਆਦਤਨ ਅਪਰਾਧੀਆਂ ਤੋਂ ਬਚਾਉਣਾ ਹੈ।

TAGGED:
Share This Article