ਲੱਖਾਂ ਆਸਟ੍ਰੇਲੀਅਨ ਲੋਕਾਂ ਨੂੰ ਮਿਲ ਸਕਦੈ Meta ਤੋਂ 50 ਮਿਲੀਅਨ ਡਾਲਰ ਦੇ ਮੁਆਵਜ਼ੇ ਦਾ ਹਿੱਸਾ, ਕੀ ਤੁਸੀਂ ਯੋਗ ਹੋ?

Sea7 Australia Team
1 Min Read

ਮੈਲਬਰਨ : ਕੈਂਬਰਿਜ ਐਨਾਲਿਟਿਕਾ ਪ੍ਰਾਈਵੇਸੀ ਦੀ ਉਲੰਘਣਾ ਤੋਂ ਬਾਅਦ 311,000 ਤੋਂ ਵੱਧ ਆਸਟ੍ਰੇਲੀਅਨ Meta ਦੇ 50 ਮਿਲੀਅਨ ਡਾਲਰ ਦੇ ਮੁਆਵਜ਼ੇ ਫੰਡ ਦੇ ਹਿੱਸੇ ਲਈ ਯੋਗ ਹੋ ਸਕਦੇ ਹਨ। ਇਹ ਭੁਗਤਾਨ ਉਨ੍ਹਾਂ ਫੇਸਬੁੱਕ ਪ੍ਰਯੋਗ ਕਰਨ ਵਾਲਿਆਂ ਨੂੰ ਮਿਲੇਗਾ ਜਿਨ੍ਹਾਂ ਦੇ 2 ਨਵੰਬਰ 2013 ਤੋਂ 17 ਦਸੰਬਰ 2015 ਦੇ ਵਿਚਕਾਰ ਅਕਾਊਂਟ ਸਨ ਅਤੇ ਉਹ 30 ਦਿਨਾਂ ਤੋਂ ਵੱਧ ਸਮੇਂ ਲਈ ਆਸਟ੍ਰੇਲੀਆ ਵਿੱਚ ਸਨ। ਹਾਲਾਂਕਿ ਮੁਆਵਜ਼ੇ ਦੇ ਯੋਗ ਉਹੀ ਹੋਣਗੇ ਜਿਨ੍ਹਾਂ ਨੇ “This Is Your Digital Life” ਐਪ ਨੂੰ ਇੰਸਟਾਲ ਕੀਤਾ ਸੀ ਜਾਂ ਕਿਸੇ ਅਜਿਹੇ ਵਿਅਕਤੀ ਨਾਲ ਦੋਸਤ ਸਨ ਜਿਸ ਨੇ ਅਜਿਹਾ ਕੀਤਾ ਸੀ। ਦਾਅਵੇ 31 ਦਸੰਬਰ, 2025 ਤੱਕ KPMG ਦੀ ਸਮਰਪਿਤ ਸਾਈਟ ਉਤੇ ਜਮ੍ਹਾ ਕੀਤੇ ਜਾ ਸਕਦੇ ਹਨ। ਹਾਲਾਂਕਿ ਆਸਟ੍ਰੇਲੀਅਨ ਸੂਚਨਾ ਕਮਿਸ਼ਨਰ ਦਫਤਰ ਨੇ ਚੇਤਾਵਨੀ ਵੀ ਦਿੰਤੀ ਹੈ ਕਿ ਉਹ ਦਾਅਵਿਆਂ ਜਾਂ ਰਿਫੰਡ ਵਿੱਚ ਮਦਦ ਦੀ ਪੇਸ਼ਕਸ਼ ਕਰਨ ਵਾਲੇ ਸਕੈਮਰਜ਼ ਤੋਂ ਵੀ ਸਾਵਧਾਨ ਰਹਿਣ।

Share This Article