ਮੈਲਬਰਨ ‘ਚ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਦੀ ਮੌਤ, ਔਰਤ ਗੰਭੀਰ ਜ਼ਖ਼ਮੀ

Sea7 Australia Team
1 Min Read

ਮੈਲਬਰਨ : ਸਾਊਥ-ਈਸਟ ਮੈਲਬਰਨ ‘ਚ ਵਾਪਰੇ ਭਿਆਨਕ ਹਾਦਸੇ ’ਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਅਤੇ ਉਸ ਦੇ ਪਿੱਛੇ ਬੈਠੀ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਹੈ।

ਜ਼ਖ਼ਮੀ ਔਰਤ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲੀਸ ਅਨੁਸਾਰ ਮੋਟਰਸਾਈਕਲ ਸਵਾਰ ਅਤੇ ਉਸ ਦੀ ਸਾਥੀ ਮੁਸਾਫ਼ਰ ਬੁਧਵਾਰ ਦੁਪਹਿਰ 1:30 ਵਜੇ ਹੌਪਰਸ ਕਰਾਸਿੰਗ ਵਿਖੇ ਗਿਨਾਨ ਐਵੀਨਿਊ ’ਚ ਹਾਦਸੇ ਦਾ ਸ਼ਿਕਾਰ ਹੋਏ।

ਹਾਦਸੇ ਦੀ ਪੁਲੀਸ ਜਾਂਚ ਜਾਰੀ ਹੈ। ਪੁਲੀਸ ਨੇ ਅਜੇ ਤਕ ਪੀੜਤਾਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ ਨਾ ਹੀ ਹਾਦਸੇ ਦੇ ਕਾਰਨਾਂ ਬਾਰੇ ਦਸਿਆ ਗਿਆ ਹੈ। ਪੁਲੀਸ ਨੇ ਇਸ ਹਾਦਸੇ ਬਾਰੇ ਕਿਸੇ ਸੂਚਨਾ ਜਾਂ ਡੈਸ਼ਕੈਮ ਦੀ ਫ਼ੁਟੇਜ ਸਾਂਝੀ ਕਰਨ ਲਈ 1800 333 000 ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

Share This Article
Leave a Comment

Leave a Reply

Your email address will not be published. Required fields are marked *