ਬ੍ਰਿਸਬੇਨ ’ਚ ਭਾਰੀ ਤੂਫ਼ਾਨ ਮਗਰੋਂ 5000 ਲੋਕ ਅਜੇ ਵੀ ਬਿਜਲੀ ਤੋਂ ਬਗੈਰ, ਇੰਸ਼ੋਰੈਂਸ ਕੰਪਨੀਆਂ ਨੂੰ ਮਿਲੇ 11000 ਦਾਅਵੇ

Sea7 Australia Team
1 Min Read

ਮੈਲਬਰਨ : ਬ੍ਰਿਸਬੇਨ ਵਿੱਚ ਐਤਵਾਰ ਨੂੰ ਆਏ ਭਾਰੀ ਤੂਫਾਨ ਦਾ ਅਸਰ ਅਜੇ ਵੀ ਜਾਰੀ ਹੈ। 5,000 ਤੋਂ ਘਰ ਬਿਜਲੀ ਤੋਂ ਬਿਨਾਂ ਹਨ। ਤੂਫਾਨ ਨਾਲ ਸਬੰਧਤ ਵਿਘਨ ਅਤੇ ਸੁਰੱਖਿਆ ਚਿੰਤਾਵਾਂ ਕਾਰਨ ਦੋ ਸਥਾਨਕ ਸਕੂਲ ਵੀ ਅਜੇ ਬੰਦ ਸਨ। ਇੰਸ਼ੋਰੈਂਸ ਕੰਪਨੀਆਂ ਨੂੰ ਲਗਭਗ 11,000 ਬੀਮਾ ਦਾਅਵੇ ਮਿਲੇ ਹਨ। The Insurance Council of Australia ਨੇ ਇਸ ਨੂੰ ‘ਮਹੱਤਵਪੂਰਨ ਘਟਨਾ’ ਐਲਾਨ ਕੀਤਾ ਹੈ। Energex ਨੇ ਪਾਵਰ ਲਾਈਨਾਂ ’ਤੇ ਡਿੱਗੀਆਂ ਦਰਖ਼ਤਾਂ ਦੀਆਂ ਟਾਹਣੀਆਂ ਸਮੇਤ ਵਿਆਪਕ ਨੁਕਸਾਨ ਦੀ ਮੁਰੰਮਤ ਲਈ 80 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਹਨ। ਜਦਕਿ ਬ੍ਰਿਸਬੇਨ ਸਿਟੀ ਕੌਂਸਲ ਨੇ ਸਫਾਈ ਵਿੱਚ ਸਹਾਇਤਾ ਲਈ ਮੁਫਤ ਗ੍ਰੀਨ ਵੇਸਟ ਡਰਾਪ-ਆਫ ਸਾਈਟਾਂ ਖੋਲ੍ਹੀਆਂ ਹਨ। ਕਈ ਦਿਨਾਂ ਦੀ ਸ਼ਖਤ ਗਰਮੀ ਤੋਂ ਬਾਅਦ ਤੂਫ਼ਾਨ ਤੋਂ ਬਾਅਦ ਮੀਂਹ ਪਿਆ ਸੀ, ਜਿਸ ਨਾਲ ਉੱਤਰੀ ਸਟ੍ਰੈਡਬ੍ਰੋਕ ਟਾਪੂ ’ਤੇ ਅੱਗ ਨੂੰ ਬੁਝਾਉਣ ਵਿੱਚ ਮਦਦ ਮਿਲੀ। ਸਮੁੰਦਰ ਨੇੜਲੇ ਇਲਾਕਿਆਂ ਵਿੱਚ ਅੱਗ ਲਗਾਉਣ ’ਤੇ ਪਾਬੰਦੀ ਹਟਾ ਦਿੱਤੀ ਗਈ। ਹਾਲਾਂਕਿ ਸਾਊਥ-ਵੈਸਟ ਕੁਈਨਜ਼ਲੈਂਡ ਅਜੇ ਵੀ ਇਨ੍ਹਾਂ ਪਾਬੰਦੀਆਂ ਦੇ ਅਧੀਨ ਹੈ।

TAGGED:
Share This Article