ਭਾਰਤੀ ਅਰਬਪਤੀ ਗੌਤਮ ਅਡਾਨੀ ਉੱਤੇ ਅਮਰੀਕਾ ’ਚ ਰਿਸ਼ਵਤ ਦੇਣ ਦਾ ਦੋਸ਼, ਗ੍ਰਿਫ਼ਤਾਰੀ ਦੇ ਹੁਕਮ ਜਾਰੀ

Sea7 Australia Team
1 Min Read

ਮੈਲਬਰਨ : ਭਾਰਤ ਦੇ ਅਡਾਨੀ ਸਮੂਹ ਦੇ ਅਰਬਪਤੀ ਚੇਅਰਮੈਨ ਅਤੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿਚੋਂ ਇਕ ਗੌਤਮ ਅਡਾਨੀ ਉੱਤੇ ਅਰਬਾਂ ਡਾਲਰ ਦੀ ਰਿਸ਼ਵਤਖੋਰੀ ਅਤੇ ਧੋਖਾਧੜੀ ਯੋਜਨਾ ਵਿਚ ਉਨ੍ਹਾਂ ਦੀ ਭੂਮਿਕਾ ਲਈ ਨਿਊਯਾਰਕ ਵਿਚ ਦੋਸ਼ ਲੱਗੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਸਮੇਤ ਸੱਤ ਹੋਰ ਦੋਸ਼ੀਆਂ ਨੇ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ 20 ਸਾਲਾਂ ‘ਚ 2 ਅਰਬ ਡਾਲਰ ਦਾ ਮੁਨਾਫਾ ਕਮਾਉਣ ਅਤੇ ਭਾਰਤ ਦੇ ਸਭ ਤੋਂ ਵੱਡੇ ਸੋਲਰ ਪਾਵਰ ਪਲਾਂਟ ਪ੍ਰਾਜੈਕਟ ਨੂੰ ਵਿਕਸਤ ਕਰਨ ਲਈ 26.5 ਕਰੋੜ ਡਾਲਰ ਦੀ ਰਿਸ਼ਵਤ ਦੇਣ ‘ਤੇ ਸਹਿਮਤੀ ਪ੍ਰਗਟਾਈ ਸੀ। ਅਦਾਲਤ ਦੇ ਰਿਕਾਰਡ ਅਨੁਸਾਰ ਜੱਜ ਨੇ ਗੌਤਮ ਅਡਾਨੀ ਅਤੇ ਸਾਗਰ ਅਡਾਨੀ ਵਿਰੁਧ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕੀਤੇ ਹਨ। ਸਰਕਾਰੀ ਵਕੀਲਾਂ ਦੀ ਇਨ੍ਹਾਂ ਵਾਰੰਟਾਂ ਨੂੰ ਵਿਦੇਸ਼ੀ ਲਾਅ ਇਨਫ਼ੋਰਸਮੈਂਟ ਨੂੰ ਦੇਣ ਦੀ ਯੋਜਨਾ ਹੈ। ਬਰੁਕਲਿਨ ਵਿਚ ਅਮਰੀਕੀ ਅਟਾਰਨੀ ਬ੍ਰਿਓਨ ਪੀਸ ਦੇ ਇਕ ਬੁਲਾਰੇ ਨੇ ਕਿਹਾ ਕਿ ਕੋਈ ਵੀ ਦੋਸ਼ੀ ਹਿਰਾਸਤ ਵਿਚ ਨਹੀਂ ਹੈ। ਮੰਨਿਆ ਜਾਂਦਾ ਹੈ ਕਿ ਗੌਤਮ ਅਡਾਨੀ ਭਾਰਤ ਵਿੱਚ ਹਨ।

Share This Article