ਫ਼ਾਲਤੂ ਦੀਆਂ ਟੈਕਸ ਛੋਟਾਂ ਪ੍ਰਾਪਤ ਕਰਨ ਵਾਲਿਆਂ ’ਤੇ ATO ਸਖ਼ਤ, ਜਾਣੋ ਕੀ ਜਾਰੀ ਕੀਤੀ ਚੇਤਾਵਨੀ

Sea7 Australia Team
2 Min Read

ਮੈਲਬਰਨ : ਯਾਟਸ, ਛੁੱਟੀਆਂ ਦੇ ਖ਼ਰਚ, ਗੇਮਿੰਗ ਕੰਸੋਲ ਅਤੇ ਇੱਥੋਂ ਤੱਕ ਕਿ ਇਕ ਟਰੱਕ ਡਰਾਈਵਰ ਲਈ ਸਵਿਮਵੇਅਰ ਵੀ ਅਜਿਹੀਆਂ ਚੀਜ਼ਾਂ ’ਚ ਸ਼ਾਮਲ ਹਨ ਜਿਨ੍ਹਾਂ ’ਤੇ ਆਸਟ੍ਰੇਲੀਅਨ ਲੋਕਾਂ ਨੇ ਟੈਕਸ ਛੋਟ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਲ 2025 ਦੀ ਟੈਕਸ ਮਿਆਦ ਤੋਂ ਪਹਿਲਾਂ ਆਸਟ੍ਰੇਲੀਆ ਦੀ  ਰੈਵੇਨਿਊ ਇਕੱਤਰ ਕਰਨ ਵਾਲੀ ਏਜੰਸੀ ਨੇ ਸੰਕੇਤ ਦਿੱਤਾ ਹੈ ਕਿ ਇਸ ਤਰ੍ਹਾਂ ਦੀਆਂ ਜ਼ਰੂਰਤ ਤੋਂ ਜ਼ਿਆਦਾ ਟੈਕਸ ਛੋਟਾਂ ਪ੍ਰਾਪਤ ਕਰਨ ਨੂੰ ਬਖਸ਼ਿਆ ਨਹੀਂ ਜਾਵੇਗਾ।

ਆਸਟ੍ਰੇਲੀਆਈ ਟੈਕਸੇਸ਼ਨ ਆਫਿਸ (ATO) ਨੇ ਕੰਮ ਨਾਲ ਜੁੜੇ ਕੁਝ ਅਸਧਾਰਨ ਖਰਚਿਆਂ ਦੇ ਦਾਅਵਿਆਂ ਦਾ ਖੁਲਾਸਾ ਕੀਤਾ ਹੈ, ਜਿਨ੍ਹਾਂ ਤੋਂ ਇਨਕਾਰ ਕਰ ਦਿਤਾ ਗਿਆ। ਇਸ ਵਿਚ ਘਰੇਲੂ ਉਪਕਰਣਾਂ ’ਤੇ ਟੈਕਸ ਛੋਟ ਦੇਣ ਦਾ ਦਾਅਵਾ ਵਾਲਾ ਇਕ ਮਕੈਨਿਕ, ਸਵਿਮਵੇਅਰ ਲਈ ਛੋਟ ਮੰਗਣ ਵਾਲਾ ਇਕ ਟਰੱਕ ਡਰਾਈਵਰ ਅਤੇ ਇਕ ਲਗਜ਼ਰੀ ਕੱਪੜਿਆਂ ਵਿਚ 10,000 ਡਾਲਰ ਤੋਂ ਵੱਧ ਦੀ ਟੈਕਸ ਛੋਟ ਮੰਗ ਰਿਹਾ ਫੈਸ਼ਨ ਮੈਨੇਜਰ ਸ਼ਾਮਲ ਹਨ।

ATO ਦੇ ਸਹਾਇਕ ਕਮਿਸ਼ਨਰ ਰੌਬ ਥਾਮਸਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕਟੌਤੀਆਂ ਆਮਦਨ ਕਮਾਉਣ ਵਾਲੀਆਂ ਗਤੀਵਿਧੀਆਂ ਨਾਲ ਨੇੜਿਓਂ ਜੁੜੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਦੇ ਰਿਕਾਰਡ ਮੌਜੂਦ ਹੋਣੇ ਚਾਹੀਦੇ ਹਨ।

ਇਸ ਟੈਕਸ ਸੀਜ਼ਨ ’ਚ ATO ਕੰਮ ਨਾਲ ਜੁੜੇ ਖਰਚਿਆਂ, ਘਰ ਤੋਂ ਕੰਮ ਕਰਨ ’ਚ ਟੈਕਸ ਕਟੌਤੀ ਅਤੇ ਆਮਦਨ ਦੇ ਕਈ ਸਰੋਤਾਂ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਟੈਕਸਦਾਤਾਵਾਂ ਨੂੰ ਨਿੱਜੀ ਖਰਚਿਆਂ ਜਿਵੇਂ ਕਿ ਕੰਮ ’ਤੇ ਜਾਣ ਲਈ ਸਫ਼ਰ ਅਤੇ ਬੱਚਿਆਂ ਦੀ ਦੇਖਭਾਲ ਦਾ ਦਾਅਵਾ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ATO ਨੇ ਆਸਟ੍ਰੇਲੀਆਈ ਲੋਕਾਂ ਨੂੰ ਇਹ ਵੀ ਯਾਦ ਦਿਵਾਇਆ ਹੈ ਕਿ ਉਹ ਆਮਦਨ ਦੇ ਸਾਰੇ ਸਰੋਤਾਂ ਦਾ ਐਲਾਨ ਕਰਨ।

TAGGED:
Share This Article