ਮੈਲਬਰਨ: ਸਾਊਥ ਆਸਟ੍ਰੇਲੀਆ ਦੇ ਡਾਕਟਰਾਂ ਨੇ ਪੇਰੋਲ ਟੈਕਸ ਵਿੱਚ ਹੋਣ ਜਾ ਰਹੀਆਂ ਤਬਦੀਲੀਆਂ ਕਾਰਨ ਮੈਡੀਕਲ ਫੀਸਾਂ ਵਿੱਚ ਵਾਧੇ ਦੀ ਚੇਤਾਵਨੀ ਦਿੱਤੀ ਹੈ। GPs ਨੇ ਕਿਹਾ ਹੈ ਕਿ ਜੇਕਰ ਸਰਕਾਰ ਵੱਲੋਂ ਟੈਕਸ ਵਾਧਿਆਂ ਨੂੰ ਰੋਕਿਆ ਨਾ ਗਿਆ ਤਾਂ ਉਹ ਬਲਕ ਬਿਲਿੰਗ ਬੰਦ ਕਰ ਦੇਣਗੇ ਅਤੇ ਫੀਸਾਂ ਪ੍ਰਤੀ ਵਿਜ਼ਿਟ ਲਗਭਗ 12 ਡਾਲਰ ਵਧਣਗੀਆਂ। ਡੈਨੀਅਲ ਬਾਇਰਨਜ਼ ਦਾ ਅਨੁਮਾਨ ਹੈ ਕਿ ਇਸ ਟੈਕਸ ਨਾਲ ਉਨ੍ਹਾਂ ਨੂੰ ਸਾਲਾਨਾ 1,40,000 ਡਾਲਰ ਦਾ ਖ਼ਰਚਾ ਆਵੇਗਾ।
ਸਿਹਤ ਸੰਭਾਲ ਸੰਸਥਾਵਾਂ ਸਟੇਟ ਸਰਕਾਰ ਨੂੰ ਇਨ੍ਹਾਂ ਤਬਦੀਲੀਆਂ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰ ਰਹੀਆਂ ਹਨ ਅਤੇ ਮਰੀਜ਼ਾਂ ਦੀ ਸਹਾਇਤਾ ਦੀ ਮੰਗ ਕਰ ਰਹੀਆਂ ਹਨ। ਇਹ ਟੈਕਸ, ਜੋ ਪਹਿਲਾਂ ਹੀ ਕਲੀਨਿਕਾਂ ਵੱਲੋਂ ਨਰਸਾਂ ਅਤੇ ਰਿਸੈਪਸ਼ਨਿਸਟਾਂ ਵਰਗੇ ਵਰਕਰਾਂ ਲਈ ਅਦਾ ਕੀਤਾ ਜਾਂਦਾ ਹੈ, 1 ਜੁਲਾਈ ਤੋਂ ਜੀ.ਪੀ. ‘ਤੇ ਵੀ ਲਾਗੂ ਹੋਵੇਗਾ। ਦੂਜੇ ਸਟੇਟਸ ’ਚ, ਸਰਕਾਰਾਂ ਨੇ GPs ‘ਤੇ ਪ੍ਰਭਾਵ ਨੂੰ ਘਟਾਉਣ ਲਈ ਦਖਲ ਦਿੱਤਾ ਹੈ, ਅਤੇ ਦੱਖਣੀ ਆਸਟ੍ਰੇਲੀਆ ਵਿੱਚ ਵੀ ਇਸੇ ਤਰ੍ਹਾਂ ਦੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।