ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਗੱਡੀ ਨੂੰ ਟੱਕਰ ਮਾਰ ਕੇ ਮਾਰਨ ਵਾਲੇ ਨਸ਼ੇੜੀ ਨੂੰ 9 ਸਾਲ ਦੀ ਕੈਦ

ਮੈਲਬਰਨ: ਵਿਕਟੋਰੀਆ ਦੇ ਇਕ ਡਰਾਈਵਰ ਨੂੰ ਆਇਸ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਅਸਰ ਹੇਠ ਗੱਡੀ ਚਲਾਉਂਦਿਆਂ ਇੱਕ ਪੰਜਾਬੀ ਨੂੰ ਮਾਰ ਦੇਣ ਲਈ 9 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 25 ਸਾਲ ਦਾ ਕੋਰੀ ਕਾਮਪੋਰਟ 30 ਅਗਸਤ, 2022 ਨੂੰ ਮੈਲਬਰਨ ਦੇ ਉੱਤਰ-ਪੱਛਮ ਵਿਚ ਬੁਲਾ-ਡਿਗਰਸ ਰੈਸਟ ਰੋਡ ‘ਤੇ 170 ਕਿਲੋਮੀਟਰ ਪ੍ਰਤੀ ਘੰਟਾ ਨਾਲ ਇਕ ਜੀਪ ਚਲਾ ਰਿਹਾ ਸੀ ਜਦੋਂ ਉਹ ਨਿਰਵੈਰ ਸਿੰਘ ਵੱਲੋਂ ਚਲਾਈ ਜਾ ਰਹੀ ਟੋਯੋਟਾ ਕਲੂਗਰ ਨਾਲ ਟਕਰਾ ਗਿਆ। ਸਿਰ ਅਤੇ ਛਾਤੀ ‘ਤੇ ਗੰਭੀਰ ਸੱਟਾਂ ਲੱਗਣ ਕਾਰਨ ਨਿਰਵੈਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਿਕਟੋਰੀਅਨ ਕਾਊਂਟੀ ਕੋਰਟ ਨੇ ਸ਼ੁੱਕਰਵਾਰ ਨੂੰ 44 ਸਾਲਾ ਵਿਅਕਤੀ ਦੀ ਮੌਤ ਲਈ ਗੈਰ ਇਰਾਦਤਨ ਗੱਡੀ ਚਲਾਉਣ ਦੇ ਦੋਸ਼ ‘ਚ ਕਾਮਪੋਰਟ ਨੂੰ 9 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਉਸ ਨੂੰ ਪੰਜ ਸਾਲ ਅਤੇ ਅੱਠ ਮਹੀਨਿਆਂ ਬਾਅਦ ਪੈਰੋਲ ਮਿਲ ਸਕੇਗੀ। ਅਕਤੂਬਰ ‘ਚ ਪਟੀਸ਼ਨ ‘ਤੇ ਸੁਣਵਾਈ ਦੌਰਾਨ ਕਾਮਪੋਰਟ ਨਿਰਵੈਰ ਸਿੰਘ ਦੇ ਪਰਿਵਾਰ ਸਾਹਮਣੇ ਰੋ ਪਿਆ ਸੀ ਅਤੇ ਉਸ ਨੇ ਮੰਨਿਆ ਸੀ ਕਿ ਉਸ ਨੂੰ ਨਸ਼ੇ ਦੀ ਹਾਲਤ ’ਚ ਗੱਡੀ ਨਹੀਂ ਚਲਾਉਣੀ ਚਾਹੀਦੀ ਸੀ। ਦੋ ਬੱਚਿਆਂ ਦਾ ਪਿਤਾ ਨਿਰਵੈਰ ਸਿੰਘ (44) ਪੰਜਾਬੀ ਗਾਇਕ ਵੀ ਸੀ।

Leave a Comment