ਮੈਲਬਰਨ: ਸਿਡਨੀ ਦੇ ਉੱਤਰੀ ਇਲਾਕੇ ‘ਚ ਮਾਲ ਗੱਡੀ ਦੀ ਲਪੇਟ ‘ਚ ਆਉਣ ਨਾਲ ਇਕ ਜੋੜੇ ਦੀ ਮੌਤ ਹੋ ਗਈ। ਬੀਤੀ ਅੱਧੀ ਰਾਤ ਵੇਲੇ ਅਰੂਲੇਨ ਚਿਨੀਅਨ ਅਤੇ ਉਸ ਦੀ ਗਲਰਫ਼ਰੈਂਡ, ਜੋ ਕਿ 30 ਸਾਲ ਦੀ ਸੀ, ਵਿੱਚਕਾਰ ਬਹਿਸ ਹੋ ਗਈ ਸੀ ਜਿਸ ਦੌਰਾਨ ਔਰਤ ਦਾ ਫੋਨ ਪਟੜੀਆਂ ‘ਤੇ ਡਿੱਗ ਗਿਆ। ਉਸ ਨੇ ਆਪਣਾ ਫੋਨ ਵਾਪਸ ਲੈਣ ਲਈ ਰੇਲ ਲਾਈਨ ‘ਤੇ ਛਾਲ ਮਾਰ ਦਿੱਤੀ। ਪਰ ਉਸੇ ਸਮੇਂ ਉਥੋਂ ਇੱਕ ਰੇਲ ਗੱਡੀ ਲੰਘ ਰਹੀ ਸੀ। ਚਿਨੀਨ ਨੇ ਉਸ ਨੂੰ ਆ ਰਹੀ ਰੇਲ ਗੱਡੀ ਦੇ ਰਸਤੇ ਤੋਂ ਬਾਹਰ ਧੱਕਣ ਦੀ ਕੋਸ਼ਿਸ਼ ਕੀਤੀ, ਪਰ ਰੇਲ ਗੱਡੀ ਸਮੇਂ ਸਿਰ ਰੁਕਣ ਵਿੱਚ ਅਸਮਰੱਥ ਸੀ, ਜਿਸ ਨੇ ਦੋਹਾਂ ਨੂੰ ਟੱਕਰ ਮਾਰ ਦਿੱਤੀ। ਦੋਹਾਂ ਦਾ ਇਲਾਜ ਪੈਰਾਮੈਡਿਕਸ ਨੇ ਕੀਤਾ, ਹਾਲਾਂਕਿ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅੱਜ ਸਵੇਰੇ ਬੋਲਦਿਆਂ ਡਿਪਟੀ ਕਮਿਸ਼ਨਰ ਮੇਲ ਲਾਨਯੋਨ ਨੇ ਕਿਹਾ ਕਿ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਹਾਰਨਸਬੀ ਅਤੇ ਗੋਸਫੋਰਡ ਵਿਚਕਾਰ ਰੇਲ ਸੇਵਾਵਾਂ ਲਗਭਗ ਦੋ ਘੰਟਿਆਂ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਸਨ, ਪਰ ਹੁਣ ਦੁਬਾਰਾ ਖੋਲ੍ਹ ਦਿੱਤੀਆਂ ਗਈਆਂ ਹਨ।