ਚੈੱਕ ਰਿਪਬਲਿਕ ਦੀ ਅਦਾਲਤ ’ਚ ਕੇਸ ਹਾਰਿਆ ਨਿਖਿਲ ਗੁਪਤਾ, ਅਮਰੀਕਾ ਸਪੁਰਦਗੀ ਨੂੰ ਹਰੀ ਝੰਡੀ, ਜਾਣੋ ਕੀ ਹੋਵੇਗਾ ਅੱਗੇ

ਮੈਲਬਰਨ: ਚੈੱਕ ਗਣਰਾਜ ਦੀ ਹਾਈ ਕੋਰਟ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਅਮਰੀਕਾ ਹਵਾਲੇ ਕਰਨ ਦਾ ਫੈਸਲਾ ਸੁਣਾਇਆ ਹੈ। ਅਮਰੀਕੀ ਫੈਡਰਲ ਪ੍ਰੋਸੀਕਿਊਟਰਾਂ ਨੇ ਗੁਪਤਾ ‘ਤੇ ਨਿਊਯਾਰਕ ਸ਼ਹਿਰ ਦੇ ਇਕ ਵਸਨੀਕ ਅਤੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂੰ ਨੂੰ ਕਤਲ ਕਰਨ ਦੀ ਸਾਜਿਸ਼ ‘ਤੇ ਭਾਰਤ ਸਰਕਾਰ ਦੇ ਇਕ ਅਧਿਕਾਰੀ ਨਾਲ ਮਿਲ ਕੇ ਕੰਮ ਕਰਨ ਦਾ ਦੋਸ਼ ਲਗਾਇਆ ਸੀ।

ਗੁਪਤਾ ਨੇ ਦਲੀਲ ਦਿੱਤੀ ਸੀ ਕਿ ਉਹ ਉਹ ਵਿਅਕਤੀ ਨਹੀਂ ਹੈ ਜਿਸ ਦੀ ਅਮਰੀਕਾ ਤਲਾਸ਼ ਕਰ ਰਿਹਾ ਸੀ। ਹਾਲਾਂਕਿ ਅਦਾਲਤ ਨੇ ਉਸ ਦੀਆਂ ਦਲੀਲਾਂ ਖ਼ਾਰਜ ਕਰ ਦਿੱਤੀਆਂ। ਗੁਪਤਾ ਦੀ ਹਵਾਲਗੀ ਬਾਰੇ ਅੰਤਿਮ ਫੈਸਲਾ ਚੈੱਕ ਰਿਪਬਲਿਕ ਦੇ ਨਿਆਂ ਮੰਤਰੀ ਪਾਵੇਲ ਬਲੇਜ਼ਕ ਵੱਲੋਂ ਕੀਤਾ ਜਾਵੇਗਾ। ਹਾਲਾਂਕਿ ਉਸ ਕੋਲ ਚੈੱਕ ਗਣਰਾਜ ਦੀ ਸੁਪਰੀਮ ਕੋਰਟ ’ਚ ਜਾਣ ਦਾ ਬਦਲ ਅਜੇ ਵੀ ਬਾਕੀ ਹੈ।

ਪ੍ਰਾਗ ਹਾਈ ਕੋਰਟ ਨੇ ਦਸੰਬਰ ਵਿਚ ਹੇਠਲੀ ਅਦਾਲਤ ਦੇ ਫੈਸਲੇ ਵਿਰੁੱਧ ਗੁਪਤਾ ਦੀ ਅਪੀਲ ਖਾਰਜ ਕਰ ਦਿੱਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਹਵਾਲਗੀ ਦੀ ਇਜਾਜ਼ਤ ਹੈ। ਚੈੱਕ ਗਣਰਾਜ ਨੇ ਪਿਛਲੇ ਸਮੇਂ ਵਿੱਚ ਅਮਰੀਕੀ ਹਵਾਲਗੀ ਦੀਆਂ ਬੇਨਤੀਆਂ ‘ਤੇ ਸਹਿਮਤੀ ਜਤਾਈ ਹੈ।

Leave a Comment