ਆਸਟ੍ਰੇਲੀਆ (Australia) `ਚ ਸੁਪਰ-ਮਾਰਕੀਟਾਂ ਨੂੰ ਨੱਥ ਪਾਉਣ ਲਈ ਸਰਕਾਰ ਤਿਆਰ – ਸਸਤੇ ਭਾਅ ਖ੍ਰੀਦ ਕੇ ਮਹਿੰਗੇ ਮੁੱਲ `ਤੇ ਕਿਉਂ ਵੇਚੀਆਂ ਜਾ ਰਹੀਆਂ ਚੀਜ਼ਾਂ ?

ਮੈਲਬਰਨ : ਆਸਟ੍ਰੇਲੀਆ (Australia) `ਚ ਸਰਕਾਰ ਨੇ ਸੁਪਰ-ਮਾਰਕੀਟਾਂ ਨੂੰ ਨੱਥ ਪਾਉਣ ਲਈ ਤਿਆਰੀ ਕਰ ਲਈ ਹੈ ਅਤੇ ਚੀਜ਼ਾਂ ਦੇ ਭਾਅ ਦਾ ਰੀਵਿਊ ਕਰਨ ਤੋਂ ਪਹਿਲਾਂ ਸੁਪਰ-ਮਾਰਕੀਟਾਂ ਨੂੰ ਨੋਟਿਸ ਭੇਜ ਦਿੱਤੇ ਹਨ ਕਿ ਉਨ੍ਹਾਂ ਨੂੰ ਸਸਤੇ ਭਾਅ `ਤੇ ਚੀਜ਼ਾਂ ਮਿਲਣ ਦੇ ਬਾਵਜੂਦ ਗਾਹਕਾਂ ਨੂੰ ਮਹਿੰਗੇ ਮੁੱਲ `ਤੇ ਕਿਉਂ ਵੇਚੀਆਂ ਜਾ ਰਹੀਆਂ ਹਨ?

ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਅੱਜ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਨੂੰ ਕੰਟਰੋਲ `ਚ ਰੱਖਣ ਲਈ ਬਣਾਈ ਗਈ ਬੌਡੀ “ਫੂਡ ਐਂਡ ਗਰੌਸਰੀ ਕੋਡ ਔਵ ਕੰਡੱਕਟ” (Food and Grocery Code of Conduct) ਦੀ ਅਗਵਾਈ ਸਾਬਕਾ ਪਾਰਲੀਮੈਂਟ ਮੈਂਬਰ ਕਰੇਗ ਐਮਰਸਨ ਕਰਨਗੇ ਅਤੇ ਚੀਜ਼ਾਂ ਦੀਆਂ ਕੀਮਤ ਬਾਰੇ ਪਰਖ-ਪੜਚੋਲ ਕਰਨਗੇ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਫ਼ੈਡਰਲ ਸਰਕਾਰ (Australia), ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜਿ਼ਊਮਰ ਕਮਿਸ਼ਨ (Australian Competition and Consumer Commission ) ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਸੁਪਰ-ਮਾਰਕੀਟਾਂ ਵੱਲੋਂ ਆਪਣੀ ਮਰਜ਼ੀ ਨਾਲ ਭਾਅ ਵਧਾਉਣ ਵਾਸਤੇ ਆਪਣੀਆਂ ਤਾਕਤਾਂ ਦੀ ਦੁਰਵਰਤੋਂ ਨੂੰ ਠੱਲ੍ਹ ਪਾਈ ਜਾਈ ਜਾਵੇਗੀ। ਇਹ ਗੱਲ ਬਿਲਕੁਲ ਬਰਦਾਸ਼ਤ ਕਰਨ ਦੇ ਯੋਗ ਨਹੀਂ ਕਿ ਸੁਪਰ-ਮਾਰਕੀਟਾਂ ਨੂੰ ਜਦੋਂ ਸਸਤੇ ਭਾਅ `ਤੇ ਚੀਜ਼ਾਂ ਮਿਲ ਰਹੀਆਂ ਤਾਂ ਉਹ ਲੋਕਾਂ ਨੂੰ ਮਹਿੰਗੇ ਭਾਅ `ਤੇ ਕਿਉਂ ਵੇਚ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਅਜਿਹੇ ਮਾਹੌਲ `ਚ ਖ੍ਰੀਦਦਾਰਾਂ ਦੀ ਪ੍ਰੇਸ਼ਾਨੀ ਵਧੀ ਹੈ। ਜਿਸ ਕਰਕੇ ਅਜਿਹੇ ਸਿਸਟਮ ਦਾ ਰੀਵਿਊ ਕੀਤਾ ਜਾਵੇਗਾ ਤਾਂ ਜੋ ਬੇਲੋੜੇ ਭਾਅ ਨਾ ਵਧ ਸਕਣ।
ਜਿ਼ਕਰਯੋਗ ਹੈ ਕਿ “ਫੂਡ ਐਂਡ ਗਰੌਸਰੀ ਕੋਡ ਔਵ ਕੰਡੱਕਟ” ਪਿਛਲੇ ਸਾਲ ਅਕਤੂਬਰ `ਚ ਐਲਾਨਿਆ ਗਿਆ ਸੀ, ਜੋ ਵੂਲਵਰਥ, ਕੋਲਜ, ਐਲਡੀ ਅਤੇ ਆਈਜੀਏ ਨੂੰ ਰੈਗੂਲੇਟ ਕਰਦਾ ਹੈ।

Read more Australia news @sea7australia.com.au

Leave a Comment