ਮੈਲਬਰਨ: ਬੀਤੇ ਸਾਲ, 2023 ’ਚ ਆਸਟ੍ਰੇਲੀਆ ’ਚ ਵਿਕੇ ਸਭ ਤੋਂ ਸਸਤੇ ਅਤੇ ਸਭ ਤੋਂ ਮਹਿੰਗੀ ਪ੍ਰਾਪਰਟੀ ਦਾ ਖ਼ੁਲਾਸਾ ਹੋ ਗਿਆ ਹੈ। ਵੈਸਟਰਨ ਆਸਟ੍ਰੇਲੀਆ ’ਚ ਸਥਿਤ ਇੱਕ ਮਕਾਨ ਬੀਤੇ ਸਾਲ ਸਭ ਤੋਂ ਸਸਤਾ ਵਿਕਿਆ ਜਿਸ ਦੀ ਕੀਮਤ ਪੁਰਾਣੀ ਕਾਰ ਤੋਂ ਵੀ ਘੱਟ ਲੱਗੀ ਹੈ। ਤਿੰਨ ਬੈੱਡਰੂਮ ਵਾਲਾ ਇਹ ਮਕਾਨ ਸਿਰਫ਼ 8 ਹਜ਼ਾਰ ਡਾਲਰ ਦਾ ਵਿਕਿਆ।
ਪਰਥ ਤੋਂ 631 ਕਿੱਲੋਮੀਟਰ ਦੂਰ ਸਥਿਤ ਕਾਮਬਾਲਡਾ ਸ਼ਹਿਰ ਦੀ ਜੌਰਜ ਕੋਸਿਲ ਸਟ੍ਰੀਟ ’ਚ ਸਥਿਤ ਇਹ ਮਕਾਨ ਜੂਨ 2023 ’ਚ ਵਿਕਿਆ ਸੀ। ਇਸ ਸ਼ਹਿਰ ’ਚ ਲਗਭਗ 802 ਲੋਕ ਰਹਿੰਦੇ ਹਨ ਅਤੇ ਇਸ ਮਕਾਨ ਨੂੰ 1969 ’ਚ ਬਣਾਇਆ ਗਿਆ ਸੀ।
2023 ’ਚ ਵਿਕੇ ਕੁਝ ਸਭ ਤੋਂ ਸਸਤੇ ਮਕਾਨ:
- 8000 ਡਾਲਰ: 14 ਜਾਰਜ ਕੌਸਲ ਸਟ੍ਰੀਟ, ਕੰਬਾਲਡਾ ਈਸਟ, ਵੈਸਟਰਨ ਆਸਟਰੇਲੀਆ, ਜੂਨ 2023
- 19,000 ਡਾਲਰ: 78 ਸ਼ਾਅ ਸਟ੍ਰੀਟ, ਕੂਲਗਾਰਡੀ, ਵੈਸਟਰਨ ਆਸਟਰੇਲੀਆ, ਜੂਨ 2023
- 19,000 ਡਾਲਰ: ਲੋਟ 60, ਚੈਡਵਿਕ ਰੋਡ, ਕੂਬਰ ਪੇਡੀ, ਸਾਊਥ ਆਸਟਰੇਲੀਆ, ਅਪ੍ਰੈਲ 2023
- 23,000 ਡਾਲਰ: 6 ਸਿਰਦਾਰ ਪਲੇਸ, ਮਾਊਂਟ ਮੈਗਨੈਟ, ਵੈਸਟਰਨ ਆਸਟਰੇਲੀਆ, ਅਪ੍ਰੈਲ 2023
- 26,000 ਡਾਲਰ: ਲੋਟ 39, ਹਸਪਤਾਲ ਰੋਡ, ਅੰਡਾਮੂਕਾ, ਸਾਊਥ ਆਸਟ੍ਰੇਲੀਆ, ਅਕਤੂਬਰ 2023
ਦੂਜੇ ਪਾਸੇ ਆਸਟ੍ਰੇਲੀਆ ਦਾ ਸਭ ਤੋਂ ਮਹਿੰਗਾ ਮਕਾਨ ਸਿਡਨੀ ਦੇ ਬੈਲੀਵੁਏ ਹਿੱਲ ’ਚ ਵਿਕਿਆ ਜਿਸ ਦੀ ਕੀਮਤ 7.6 ਕਰੋੜ ਡਾਲਰ ਰਹੀ। ਇਸ ਆਲੀਸ਼ਾਨ ਮਕਾਨ ’ਚੋ ਸਿਡਨੀ ਦਾ ਓਪੇਰਾ ਹਾਊਸ ਅਤੇ ਹਾਰਬਰ ਬ੍ਰਿਜ ਦਾ ਸੁੰਦਰ ਨਜ਼ਾਰਾ ਦਿਸਦਾ ਹੈ। 1891 ਦੀ ਵਿਰਾਸਤੀ-ਸੂਚੀ ’ਚ ਸ਼ਾਮਲ ‘ਲੀਉਰਾ’ ਨਾਂ ਦੇ ਇਸ ਮਕਾਨ ਨੂੰ ਇੱਕ ਥੋਕ ਫੁੱਲਾਂ ਦੇ ਵਪਾਰੀ ਨੇ ਖ਼ਰੀਦਿਆ। ਇਸ ’ਚ ਅੱਠ ਬੈੱਡਰੂਮ, ਅੱਠ ਬਾਥਰੂਮ ਅਤੇ ਛੇ ਪਾਰਕਿੰਗ ਦੀਆਂ ਥਾਵਾਂ ਹਨ।
2023 ’ਚ ਵਿਕੇ ਕੁਝ ਸਭ ਤੋਂ ਮਹਿੰਗੇ ਮਕਾਨ:
- 76,000,000 ਡਾਲਰ : 24 ਵਿਕਟੋਰੀਆ ਰੋਡ, ਬੇਲੇਵਿਊ ਹਿੱਲ, ਈਸਟ ਸਿਡਨੀ ਮਈ 2023
- 61,500,000 ਡਾਲਰ : 70 ਕੰਬਾਲਾ ਰੋਡ, ਬੇਲੇਵਿਊ ਹਿੱਲ, ਈਸਟ ਸਿਡਨੀ ਮਈ 2023 ਵਿੱਚ
- 41,000,000 ਡਾਲਰ : 20 ਸ਼ੇਕਸਪੀਅਰ ਗਰੋਵ, ਹਾਥੌਰਨ, ਈਸਟ ਮੈਲਬਰਨ ਮਾਰਚ 2023
- 45,000,000 ਡਾਲਰ : 31 ਗਾਰਲੋਚ ਸਟ੍ਰੀਟ, ਤਮਾਰਾਮਾ, ਈਸਟ ਸਿਡਨੀ ਸਤੰਬਰ ਵਿੱਚ
- 39,350,000 ਡਾਲਰ : 66 ਕੰਬਾਲਾ ਰੋਡ, ਬੇਲੇਵਿਊ ਹਿੱਲ, ਈਸਟ ਸਿਡਨੀ ਸਤੰਬਰ 2023