ਮੈਲਬਰਨ: ਬੇਕਰ ਹਾਰਟ ਐਂਡ ਡਾਇਬਿਟੀਜ਼ ਇੰਸਟੀਚਿਊਟ ਨੇ ਦੋ ਦਵਾਈਆਂ ਦੀ ਖੋਜ ਕੀਤੀ ਹੈ ਜੋ Type 1 Diabetes ਕਾਰਨ ਨੁਕਸਾਨੇ ਗਏ ਪੈਨਕ੍ਰੀਏਟਿਕ ਸੈੱਲਾਂ ਵਿਚ ਇਨਸੁਲਿਨ ਦੇ ਉਤਪਾਦਨ ਨੂੰ ਦੁਬਾਰਾ ਪੈਦਾ ਕਰ ਸਕਦੀਆਂ ਹਨ।
ਦੁਰਲੱਭ ਕੈਂਸਰਾਂ ਦੇ ਇਲਾਜ ਲਈ ਅਮਰੀਕਾ ਵਿਚ ਪਹਿਲਾਂ ਹੀ ਮਨਜ਼ੂਰ ਕੀਤੀਆਂ ਗਈਆਂ ਇਹ ਦਵਾਈਆਂ 48 ਘੰਟਿਆਂ ਵਿਚ ਇਨਸੁਲਿਨ ਦੇ ਉਤਪਾਦਨ ਨੂੰ ਬਹਾਲ ਕਰ ਸਕਦੀਆਂ ਹਨ। ਇਹ ਇੱਕ ਮਹੱਤਵਪੂਰਣ ਵਿਕਾਸ ਹੈ ਕਿਉਂਕਿ ਮੌਜੂਦਾ Diabetes ਇਲਾਜ ਸਿਰਫ ਖੂਨ ਵਿੱਚ ਗਲੂਕੋਜ਼ ਦੇ ਪੱਧਰਾਂ ਨੂੰ ਨਿਯੰਤਰਿਤ ਕਰਦੇ ਹਨ ਅਤੇ ਇਨਸੁਲਿਨ ਪੈਦਾ ਕਰਨ ਵਾਲੇ ਸੈੱਲਾਂ ਦੇ ਵਿਨਾਸ਼ ਤੋਂ ਬਚਾਅ, ਰੋਕਣ ਜਾਂ ਹੋਏ ਨੁਕਸਾਨ ਨੂੰ ਠੀਕ ਕਰਨ ਦਾ ਕੰਮ ਨਹੀਂ ਕਰਦੇ।
ਮੁੱਖ ਖੋਜਕਰਤਾ ਸੈਮ ਅਲ-ਓਸਟਾ ਦਾ ਮੰਨਣਾ ਹੈ ਕਿ ਇਹ Type 1 Diabetes ਲਈ ਇਹ ਪਹਿਲਾ ਬਿਮਾਰੀ ਖ਼ਤਮ ਕਰਨ ਵਾਲਾ ਇਲਾਜ ਹੋ ਸਕਦਾ ਹੈ ਅਤੇ ਇਨਸੁਲਿਨ-ਨਿਰਭਰ ਡਾਇਬਿਟੀਜ਼ ਵਾਲੇ ਆਸਟ੍ਰੇਲੀਆਈ ਲੋਕਾਂ ਲਈ ਇੱਕ ਵਧੀਆ ਹੱਲ ਹੋ ਸਕਦਾ ਹੈ, ਜਿਸ ਵਿੱਚ ਟਾਈਪ 2 ਡਾਇਬਿਟੀਜ਼ ਵਾਲੇ ਲਗਭਗ 30٪ ਲੋਕ ਸ਼ਾਮਲ ਹਨ।