ਜਹਾਜ਼ ਚੜ੍ਹ ਕੇ ਆਸਟ੍ਰੇਲੀਆ ਆਉਣ ਵਾਲਿਓ ਰਹੋ ਸਾਵਧਾਨ – Vapes Importation Ban in Victoria – Australia

ਮੈਲਬਰਨ : Vapes Importation Ban in Victoria – Australia – ਦੇਸ਼ ਦੀ ਜਵਾਨੀ ਨੂੰ ਸਿਗਰਟਨੋਸ਼ੀ ਤੋਂ ਬਚਾਉਣ ਲਈ ਆਸਟ੍ਰੇਲੀਆ ਦੀ ਸਟੇਟ ਵਿਕਟੋਰੀਆ ਨੇ ਅੱਜ 1 ਜਨਵਰੀ 2024 ਤੋਂ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਹੈ। ਜਿਸ ਕਰਕੇ ਕੋਈ ਵਿਅਕਤੀ ਕਿਸੇ ਬਾਹਰਲੇ ਦੇਸ਼ ਚੋਂ ‘ਤੰਬਾਕੂ ਵਾਲੀ ਡਿਸਪੋਜ਼ਏਬਲ ਵੇਪ’ ਨਹੀਂ ਲਿਆ ਸਕੇਗਾ। ਇਹ ਕਾਨੂੰਨ ਨੂੰ ਦੁਨੀਆਂ ਦੇ ਸਭ ਤੋਂ ਕਾਨੂੰਨਾਂ `ਚ ਇੱਕ ਸਮਝਿਆ ਜਾ ਰਿਹਾ ਹੈ।

ਸਰਕਾਰ ਨੇ ਇਹ ਕਦਮ ਦੇਸ਼ `ਚ ਤੰਬਾਕੂਨੋਸ਼ੀ `ਤੇ ਕੰਟਰੋਲ ਕਰਨ ਲਈ ਚੁੱਕਿਆ ਹੈ। ਇਸ ਬਾਰੇ ਵਿਕਟੋਰੀਆ ਸਰਕਾਰ ਨੇ ਪਿਛਲੇ ਸਾਲ ਮਈ `ਚ ਐਲਾਨ ਕੀਤਾ ਸੀ ਅਤੇ ਪਿਛਲੇ 10 ਸਾਲਾਂ ਦੌਰਾਨ ਇਹ ਲਾਗੂ ਕੀਤਾ ਜਾਣ ਵਾਲਾ ਪਹਿਲਾ ਸਖ਼ਤ ਕਾਨੂੰਨ ਹੈ। ਜਿਸਦੇ ਤਹਿਤ ਸਿਰਫ਼ ਫਾਰਮੇਸੀ ਵਾਲੇ ਪ੍ਰੋਡੱਕਟ ਹੀ ਸਟੇਟ `ਚ ਦਾਖ਼ਲ ਹੋਣ ਦਿੱਤੇ ਜਾਣਗੇ, ਜੋ ਪਹਿਲਾਂ ਪ੍ਰੈਸਕਰਾਈਬ ਕੀਤੇ ਹੋਣੇ ਚਾਹੀਦੇ ਹਨ। ਭਾਵ ਡਾਕਟਰ ਜਾਂ ਕਿਸੇ ਮੈਡੀਕਲ ਸਪੈਸ਼ਲਿਸਟ ਵੱਲੋਂ ਪ੍ਰਵਾਨਗੀ ਮਿਲੀ ਹੋਣੀ ਚਾਹੀਦੀ ਹੈ।
ਕੈਂਸਰ ਵਿਕਟੋਰੀਆ ਵੱਲੋਂ ਜੂਨ ਮਹੀਨੇ ਜਾਰੀ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਵਿਕਟੋਰੀਆ ਸਟੇਟ ਵਿੱਚ 14 ਸਾਲ ਜਾਂ ਇਸ ਤੋਂ ਵੱਡੀ ਉਮਰ ਦੇ 35 ਲੱਖ ਬੱਚੇ ਸਿਗਰਟਨੋਸ਼ੀ ਅਤੇ ਵੇਪਿੰਗ ਕਰਨ ਦੇ ਆਦੀ ਹਨ।