ਮੈਲਬਰਨ: ਵਿਕਟੋਰੀਆ ਦੀਆਂ ਸੜਕਾਂ ’ਤੇ ਵਾਪਰਨ ਵਾਲੇ ਸੜਕੀ ਹਾਦਸਿਆਂ ’ਚ ਮੌਤਾਂ ਦੀ ਗਿਣਤੀ 15 ਸਾਲਾਂ ’ਚ ਸਭ ਤੋਂ ਵੱਧ ਰਹੀ ਹੈ। ਅੱਜ ਤਕ ਵਿਕਟੋਰੀਆ ’ਚ ਸੜਕੀ ਹਾਦਸਿਆਂ ’ਚ ਮਰਨ ਵਾਲਿਆਂ ਦੀ ਗਿਣਤੀ 296 ਹੋ ਗਈ ਜੋ ਕਿ ਇਸ ਸਾਲ ਦੇ ਬਚੇ ਹੋਏ ਦਿਨਾਂ ਦੌਰਾਨ ਵਧ ਕੇ 300 ਹੋ ਸਕਦੀ ਹੈ, ਜਿਸ ਨੂੰ ਰੋਕਣ ਲਈ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਟਰਾਂਸਪੋਰਟ ਐਕਸੀਡੈਂਟ ਕਮਿਸ਼ਨਨ (TAC) ਨੇ ਅੱਜ ਪ੍ਰਗਟਾਵਾ ਕੀਤਾ ਕਿ ਸੜਕਾਂ ’ਤੇ ਮਾਰੇ ਜਾਣ ਵਾਲੇ ਹਰ ਪੰਜ ’ਚੋਂ ਇੱਕ ਵਿਅਕਤੀ ਦੀ ਮੌਤ ਸੀਟਬੈਲਟ ਨਾ ਲਗਾਉਣ ਕਾਰਨ ਹੋਈ ਹੈ। ਸੀਟਬੈਲਟ ਨਾ ਲਗਾਉਣ ਦਾ ਇਹ ਰਿਵਾਜ ਵਿਕਟੋਰੀਆ ’ਚ ਵਧਦਾ ਹੀ ਜਾ ਰਿਹਾ ਹੈ। ਇਸ ਤੋਂ ਇਲਾਵਾ ਤੇਜ ਰਫ਼ਤਾਰੀ, ਡਰੱਗਜ਼ ਅਤੇ ਸ਼ਰਾਬ ਵੀ ਇਸ ਸਾਲ ਬਹੁਤ ਜ਼ਿਆਦਾ ਲੋਕਾਂ ਦੇ ਸੜਕੀ ਹਾਦਸਿਆਂ ’ਚ ਮਰਨ ਦਾ ਵੱਡਾ ਕਾਰਨ ਹੈ।