ਮੈਲਬਰਨ: ਮੈਲਬਰਨ ਦਾ ਅਸਮਾਨ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਦੋ ਵਾਰ ਰੌਸ਼ਨ ਹੋਵੇਗਾ। ਪ੍ਰਸ਼ਾਸਨ ਨੇ ਨਵੇਂ ਸਾਲ ਮੌਕੇ ਮਨਾਏ ਜਾ ਰਹੇ ਮੁਫਤ ਜਸ਼ਨ ਜ਼ੋਨਾਂ ਦਾ ਵੇਰਵਾ ਜਾਰੀ ਕਰ ਦਿੱਤਾ ਹੈ। ਪਹਿਲੀ ਆਤਿਸ਼ਬਾਜ਼ੀ ਰਾਤ 9:30 ਵਜੇ ਪੂਰੇ ਪ੍ਰਵਾਰ ਲਈ ਮੌਜੂਦ ਸੈਲੀਬਰੇਸ਼ਨ ਜ਼ੋਨ ’ਚ ਹੋਵੇਗੀ, ਜਦਕਿ ਦੂਜੀ ਆਤਿਸ਼ਬਾਜ਼ੀ ਅੱਧੀ ਰਾਤ ਸਮੇਂ ਛੱਤਾਂ ’ਤੇ ਹੋਵੇਗੀ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਮੈਲਬਰਨ ਦੇ ਮਸ਼ਹੂਰ ਡੀ.ਜੇ. ਮੈਟ ਰਾਡੋਵਿਚ ਵੱਲੋਂ ਤਿਆਰ ਕੀਤਾ ਗਿਆ ਸਾਊਂਡਟ੍ਰੈਕ ਵੀ ਵੱਜੇਗਾ।
ਅੱਧੀ ਰਾਤ ਦੇ ਪਲ ਦਾ ਸਭ ਤੋਂ ਵਧੀਆ ਦ੍ਰਿਸ਼ ਦੂਰ ਸਥਾਨ ਤੋਂ ਵੇਖਣ ਨੂੰ ਮਿਲੇਗਾ, ਜਿੱਥੇ ਤੁਸੀਂ ਨਵੇਂ ਸਾਲ ਮੌਕੇ ਆਤਿਸ਼ਬਾਜ਼ੀ ਅਤੇ ਲੇਜ਼ਰਾਂ ਨਾਲ ਸ਼ਹਿਰ ਨੂੰ ਚਮਕਦਾ ਵੇਖ ਸਕੋਗੇ।
ਪਰ ਜੇ ਤੁਸੀਂ ਸ਼ਹਿਰ ਵਿੱਚ ਆਉਣ ਦੀ ਯੋਜਨਾ ਬਣਾਉਂਦੇ ਹੋ ਤਾਂ ਡਾਕਲੈਂਡਜ਼, ਫਲੈਗਸਟਾਫ ਗਾਰਡਨ, ਕਿੰਗਜ਼ ਡੋਮੇਨ ਅਤੇ ਟਰੈਜ਼ਰੀ ਗਾਰਡਨ ਵਿਖੇ ਸਥਿਤ ਮੁਫਤ, ਫ਼ੈਮਲੀ-ਫਰੈਂਡਲੀ ਜਸ਼ਨ ਜ਼ੋਨ ਆਤਿਸ਼ਬਾਜ਼ੀ ਅਤੇ ਲੇਜ਼ਰਾਂ ਦੇ ਸਭ ਤੋਂ ਵਧੀਆ ਦ੍ਰਿਸ਼ ਪ੍ਰਦਾਨ ਕਰਨਗੇ। ਨਾਲ ਹੀ ਕੁਝ ਮਜ਼ੇਦਾਰ ਸਰਗਰਮੀਆਂ ਦਾ ਆਨੰਦ ਵੀ ਮਾਣ ਸਕਦੇ ਹੋ ਜਿਸ ’ਚ ਫ਼ੂਡ ਟਰੱਕ, ਕਲਾਕਾਰਾਂ ਵੱਲੋਂ ਪਰਫ਼ਾਰਮੈਂਸ ਸ਼ਾਮਲ ਹਨ। ਇਸ ਲਈ ਕਿਸੇ ਬੁਕਿੰਗ ਦੀ ਵੀ ਲੋੜ ਨਹੀਂ ਹੈ।
ਪੂਰਾ ਪ੍ਰੋਗਰਾਮ ਵੇਖਣ ਲਈ ਕਲਿੱਕ ਕਰੋ : Fireworks | Melbourne New Year’s Eve 2023