ਮੈਲਬਰਨ : ਵੈਸਟਰਨ ਆਸਟ੍ਰੇਲੀਆ `ਚ ਡਾਰਵਿਨ ਨਾਲ ਸਬੰਧਤ ਇੱਕ 30 ਕੁ ਸਾਲ ਦੇ ਪੱਗ ਵਾਲੇ ਪੰਜਾਬੀ ਨੌਜਵਾਨ ਅੰਮ੍ਰਿਤਪਾਲ ਸਿੰਘ (Amritpal Singh Australia) ਦੀ ਲਾਸ਼ ਅੱਜ ਨੌਰਦਰਨ ਟੈਰੇਟਰੀ ਦੀ ਪੁਲੀਸ ਨੂੰ ਮਿਲ ਗਈ। ਉਸਦੇ ਗੁੰਮ ਹੋਣ ਬਾਰੇ ਪਿਛਲੇ ਹਫ਼ਤੇ ਪੁਲੀਸ ਨੇ ਸੂਚਨਾ ਜਾਰੀ ਕੀਤੀ ਸੀ ਕਿ ਉਸੇ ਕਾਲੀ ਬੰਨ੍ਹੀ ਹੋ ਸਕਦੀ ਹੈ।
ਪੁਲੀਸ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ (Amritpal Singh Australia) ਦੀ ਲਾਸ਼ ਕੁਨੁਨਰਾ ਲੇਕ ਤੋਂ ਮਿਲੀ ਹੈ। ਪਰ ਹਾਲ ਦੀ ਘੜੀ ਅਜਿਹੀ ਕੋਈ ਸ਼ੱਕੀ ਚੀਜ਼ ਨਹੀਂ ਮਿਲੀ, ਜਿਸਤੋਂ ਅੰਮ੍ਰਿਤਪਾਲ (Amritpal) ਦੀ ਮੌਤ ਬਾਰੇ ਸੂਹ ਮਿਲ ਸਕੇ। ਪਰਿਵਾਰ ਦੀ ਪ੍ਰਾਈਵੇਸੀ ਰੱਖਣ ਵਾਸਤੇ ਪੁਲੀਸ ਨੇ ਜਿਆਦਾ ਜਾਣਕਾਰੀ ਜੱਗ-ਜ਼ਾਹਰ ਨਹੀਂ ਕੀਤੀ।
ਅੰਮ੍ਰਿਤਪਾਲ (Amritpal Singh Australia) ਨੂੰ 22 ਦਸੰਬਰ ਸ਼ਾਮ 3 ਵਜੇ ਆਖ਼ਰੀ ਵਾਰ ਵੇਖਿਆ ਗਿਆ ਸੀ, ਜਦੋਂ ਉਸਨੇ ਵਿਨੈਲੀ (Winnellie) `ਚ ਆਪਣਾ ਕੰਮ ਛੱਡਿਆ ਸੀ। ਉਸਦੀ ਚਿੱਟੇ ਰੰਗ ਦੀ ਹੌਂਡਾ ਕਾਰ (ਨੰਬਰ : CD83BT) ਵੀ ਉਸੇ ਦਿਨ ਸ਼ਾਮ 9 ਵਜੇ ਸਟੂਆਰਟ ਹਾਈਵੇਅ (ਐਡੀਲੇਡ ਰਿਵਰ) `ਤੇ ਵੇਖੀ ਗਈ ਸੀ।
Read more Latest updates @ Sea7 Australia