ਆਸਟ੍ਰੇਲੀਆ ’ਚ ਵਧੀ ਬੇਰੁਜ਼ਗਾਰੀ ਦਰ, ਜਾਣੋ ਪਿਛਲੇ ਮਹੀਨੇ ਕਿੰਨੇ ਵਧੇ ਬੇਰੁਜ਼ਗਾਰ (unemployment rate increases)

ਮੈਲਬਰਨ: ਪਿਛਲੇ 30 ਦਿਨਾਂ ਵਿੱਚ 50,000 ਤੋਂ ਵੱਧ ਲੋਕਾਂ ਨੂੰ ਕੰਮ ਮਿਲਣ ਦੇ ਬਾਵਜੂਦ ਅਕਤੂਬਰ ਵਿੱਚ ਆਸਟਰੇਲੀਆ ਦੀ ਬੇਰੁਜ਼ਗਾਰੀ ਦਰ ਵਧ ਕੇ (unemployment rate increases) 3.7 ਪ੍ਰਤੀਸ਼ਤ ਹੋ ਗਈ ਹੈ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ਏ.ਬੀ.ਐਸ.) ਵੱਲੋਂ ਅੱਜ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਵਿੱਚ ਬੇਰੋਜ਼ਗਾਰੀ ਦਰ ’ਚ 0.2 ਪ੍ਰਤੀਸ਼ਤ ਜਾਂ ਲਗਭਗ 28,000 ਲੋਕਾਂ ਦਾ ਵਾਧਾ ਹੋਇਆ ਹੈ।

ਕਿਰਤ ਅੰਕੜਿਆਂ ਦੇ ਏ.ਬੀ.ਐਸ. ਮੁਖੀ ਬਿਜੋਰਨ ਜਾਰਵਿਸ ਨੇ ਕਿਹਾ ਕਿ ਬੇਰੁਜ਼ਗਾਰੀ ਦੀ ਦਰ (unemployment rate) ਜੁਲਾਈ ਅਤੇ ਅਗਸਤ ਵਾਲੀ ਪੱਧਰ ’ਤੇ ਵਾਪਸ ਆ ਗਈ ਹੈ। ਜਾਰਵਿਸ ਨੇ ਕਿਹਾ, ‘‘ਅਕਤੂਬਰ ਵਿੱਚ ਰੁਜ਼ਗਾਰ ਵਿੱਚ ਵੱਡਾ ਵਾਧਾ ਸਤੰਬਰ ਵਿੱਚ ਲਗਭਗ 8000 ਲੋਕਾਂ ਦੇ ਇੱਕ ਛੋਟੇ ਵਾਧੇ ਤੋਂ ਬਾਅਦ ਹੋਇਆ ਹੈ।’’

‘‘ਪਿਛਲੇ ਦੋ ਮਹੀਨਿਆਂ ਨੂੰ ਦੇਖਦੇ ਹੋਏ, ਇਹ ਵਾਧਾ ਇੱਕ ਮਹੀਨੇ ਵਿੱਚ ਲਗਭਗ 31,000 ਲੋਕਾਂ ਦੇ ਔਸਤ ਰੁਜ਼ਗਾਰ ਵਾਧੇ ਦੇ ਬਰਾਬਰ ਹੈ, ਜੋ ਅਕਤੂਬਰ 2022 ਤੋਂ ਹਰ ਮਹੀਨੇ 35,000 ਲੋਕਾਂ ਦੇ ਔਸਤ ਵਾਧੇ ਨਾਲੋਂ ਥੋੜ੍ਹਾ ਘੱਟ ਹੈ।’’ ਸਤੰਬਰ ਵਿੱਚ, ਰੁਜ਼ਗਾਰ ਪ੍ਰਾਪਤ ਆਸਟ੍ਰੇਲੀਅਨਾਂ ਦੀ ਸਮੁੱਚੀ ਗਿਣਤੀ ’ਚ ਵਾਧੇ ਦੇ ਬਾਵਜੂਦ, ਬੇਰੁਜ਼ਗਾਰੀ ਦੀ ਦਰ 3.6 ਪ੍ਰਤੀਸ਼ਤ ਰਹੀ।

Leave a Comment