ਮੈਲਬਰਨ: ਆਸਟ੍ਰੇਲੀਆ ’ਚ ਘਰ ਖ਼ਰੀਦਣ ਲਈ ਕਰਜ਼ (Mortgage) ਲੈਣਾ ਦਿਨ-ਬ-ਦਿਨ ਔਖਾ ਹੁੰਦਾ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਆਸਟ੍ਰੇਲੀਆਈ ’ਚ ਘਰ ਖ਼ਰੀਦਣ ਲਈ ਘੱਟ ਤੋਂ ਘੱਟ ਔਸਤ ਪ੍ਰਤੀ ਸਾਲ ਆਮਦਨ 182,000 ਡਾਲਰ ਹੋਣੀ ਚਾਹੀਦੀ ਹੈ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੇ ਕੈਸ਼ ਰੇਟ ਨੂੰ 0.25 ਫੀਸਦੀ ਤੋਂ ਵਧਾ ਕੇ 4.35 ਫੀਸਦੀ ਕਰਨ ਦੇ ਹਾਲ ਹੀ ਦੇ ਫੈਸਲੇ ਨੇ ਹਾਲਾਤ ਹੋਰ ਵੀ ਮੁਸ਼ਕਲ ਬਣਾ ਦਿੱਤੇ ਹਨ। ਇਸ ਨਾਲ ਮੌਰਗੇਜ ਦੀ ਮੁੜ ਅਦਾਇਗੀ ਵਿੱਚ ਵਾਧਾ ਹੋਇਆ ਹੈ ਅਤੇ ਉਧਾਰ ਲੈਣ ਦੀ ਸਮਰੱਥਾ ਵਿੱਚ ਕਮੀ ਆਈ ਹੈ।
ਉਦਾਹਰਣ ਵੱਜੋਂ ਮੈਲਬੌਰਨ ਵਾਸੀ ਜੈਸ ਇੱਕ 36 ਸਾਲਾ ਸਰਕਾਰੀ ਨੌਕਰੀ ਪ੍ਰਾਪਤ ਸਿੰਗਲ ਰਹਿ ਰਹੀ ਔਰਤ ਹੈ, ਜਿਸ ਦੀ ਪ੍ਰਤੀ ਸਾਲ 120,000 ਡਾਲਰ ਤੋਂ ਵੱਧ ਦੀ ਆਮਦਨੀ ’ਤੇ ਵੀ ਘਰ ਖਰੀਦਣਾ ਮੁਸ਼ਕਲ ਹੋ ਰਿਹਾ ਹੈ। ਉਸ ਦੀ ਤਨਖਾਹ ਔਸਤ ਤੋਂ ਉੱਪਰ ਹੋਣ ਦੇ ਬਾਵਜੂਦ, ਉਸ ਨੂੰ ਉਸ ਦੇ ਮੌਰਗੇਜ ਬ੍ਰੋਕਰ ਨੇ ਦੱਸਿਆ ਗਿਆ ਹੈ ਕਿ ਉਸ ਦੇ ਕੋਲ ‘ਇਹ ਸਭ ਕੁਝ ਨਹੀਂ ਹੋ ਸਕਦਾ’ ਅਤੇ ਉਸ ਨੂੰ ਘਰ ਦੀ ਮਲਕੀਅਤ ਅਤੇ ਜੀਵਨ ਦੇ ਹੋਰ ਟੀਚਿਆਂ ’ਚੋਂ ਇੱਕ ਚੋਣ ਕਰਨ ਦੀ ਲੋੜ ਹੈ।
ਆਸਟ੍ਰੇਲੀਆ ਦੇ ਰਾਜਧਾਨੀ ਸ਼ਹਿਰਾਂ ’ਚ ਘਰ ਦੀ Mortgage ਲਈ ਘੱਟ ਤੋਂ ਘੱਟ ਆਮਦਨ
- ਸਿਡਨੀ – 261,773 ਡਾਲਰ
- ਮੈਲਬਰਨ – 171,235 ਡਾਲਰ
- ਬ੍ਰਿਸਬੇਨ – 155,489 ਡਾਲਰ
- ਕੈਨਬਰਾ – 186,980 ਡਾਲਰ
- ਹੋਬਰਟ – 134,823 ਡਾਲਰ
- ਐਡੀਲੇਡ – 139,743 ਡਾਲਰ
- ਪਰਥ – 116,125 ਡਾਲਰ
- ਡਾਰਵਿਨ – 116,125 ਡਾਲਰ
ਆਸਟ੍ਰੇਲੀਆ ਦੇ ਰਾਜਧਾਨੀ ਸ਼ਹਿਰਾਂ ’ਚ ਯੂਨਿਟ Mortgage ਲਈ ਘੱਟ ਤੋਂ ਘੱਟ ਆਮਦਨ
- ਸਿਡਨੀ – 148,600 ਡਾਲਰ
- ਮੈਲਬਰਨ – 119,077 ਡਾਲਰ
- ਬ੍ਰਿਸਬੇਨ – 99,001 ਡਾਲਰ
- ਕੈਨਬਰਾ – 117,945 ਡਾਲਰ
- ਹੋਬਰਟ – 102,347 ਡਾਲਰ
- ਐਡੀਲੇਡ – 90,538 ਡਾਲਰ
- ਪਰਥ – 80,697 ਡਾਲਰ
- ਡਾਰਵਿਨ – 77,744 ਡਾਲਰ
ਕਿਉਂ ਹੋਈ Mortgage ਮਹਿੰਗੀ?
ਪ੍ਰਾਪਰਟੀ ਐਨਾਲਿਸਿਸ ਗਰੁੱਪ ‘ਪ੍ਰੋਪਟ੍ਰੈਕ’ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਤਿੰਨ ਦਹਾਕਿਆਂ ’ਚ ਰਿਹਾਇਸ਼ ਦੀ ਸਮਰੱਥਾ ਇਸ ਵੇਲੇ ਸਭ ਤੋਂ ਖਰਾਬ ਹੈ। 105,000 ਡਾਲਰ ਦੀ ਔਸਤ ਆਮਦਨ ਕਮਾਉਣ ਵਾਲਾ ਕੋਈ ਵਿਅਕਤੀ ਦੇਸ਼ ਭਰ ਵਿੱਚ ਵੇਚੇ ਗਏ ਘਰਾਂ ਦਾ ਸਿਰਫ਼ 13 ਫ਼ੀ ਸਦੀ ਹੀ ਬਰਦਾਸ਼ਤ ਕਰ ਸਕਦਾ ਹੈ, ਜੋ ਕਿ 1995 ਵਿੱਚ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਨੀਵਾਂ ਪੱਧਰ ਹੈ।
ਉੱਚ ਵਿਆਜ ਦਰਾਂ ਦੇ ਬਾਵਜੂਦ, ਘਰਾਂ ਦੀਆਂ ਕੀਮਤਾਂ ਲਚਕੀਲੀਆਂ ਰਹੀਆਂ ਹਨ ਅਤੇ ਕੁਝ ਖੇਤਰਾਂ ਵਿੱਚ ਵਧੀਆਂ ਹਨ। ਹਾਲਾਂਕਿ, ਮਈ 2022 ਤੋਂ ਨਕਦ ਦਰਾਂ ਵਿੱਚ 11 ਵਾਧਿਆਂ ਨੇ 24 ਮਹੀਨਿਆਂ ਵਿੱਚ ਉਧਾਰ ਲੈਣ ਦੀ ਸਮਰੱਥਾ ਵਿੱਚ 30 ਪ੍ਰਤੀਸ਼ਤ ਦੀ ਕਮੀ ਕਰ ਦਿੱਤੀ ਹੈ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਬੇਨ ਫਿਲਿਪਸ ਦੇ ਅਨੁਸਾਰ, ਪਹਿਲੇ ਘਰ ਖਰੀਦਦਾਰ ਵਜੋਂ ਹਾਊਸਿੰਗ ਮਾਰਕੀਟ ਵਿੱਚ ਦਾਖਲ ਹੋਣਾ, ਖਾਸ ਤੌਰ ’ਤੇ ਕੁਆਰੇ ਵਿਅਕਤੀਆਂ ਲਈ, ਪਿਛਲੇ 12 ਤੋਂ 18 ਮਹੀਨਿਆਂ ਵਿੱਚ ਚੁਣੌਤੀਪੂਰਨ ਰਿਹਾ ਹੈ। ਮੁੱਦਿਆਂ ਵਿੱਚੋਂ ਇੱਕ ਹੈ ਡਿਪਾਜ਼ਿਟ ਗੈਪ। ਹਾਲਾਂਕਿ, ਜੇਕਰ ਸੰਭਾਵੀ ਖਰੀਦਦਾਰ ਫੰਡ ਇਕੱਠੇ ਕਰ ਸਕਦੇ ਹਨ ਜਾਂ ਜਮ੍ਹਾ ਲਈ ਪਰਿਵਾਰਕ ਸਹਾਇਤਾ ਪ੍ਰਾਪਤ ਕਰ ਸਕਦੇ ਹਨ, ਤਾਂ ਬਦਲ ਉਪਲਬਧ ਹਨ।