ਨਿਊਜ਼ੀਲੈਂਡ ‘ਚ ਬੁਲਾਰਿਆਂ ਨੇ ਹੋਰ ਤਿੱਖੇ ਕੀਤੇ ਸ਼ਹੀਦ ਭਗਤ ਸਿੰਘ (Shaheed Bhagat Singh) ਦੇ ਵਿਚਾਰ – ਭਾਰਤ ਦੀ ਆਜ਼ਾਦੀ ਦੇ ਸੂਰਮਿਆਂ ਨੂੰ ਸਮਰਪਿਤ ਸੈਮੀਨਾਰ ਨੂੰ ਭਰਵਾਂ ਹੁੰਗਾਰਾ

ਮੈਲਬਰਨ :
ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਦੇ ਸਬਅਰਬ ਪਾਪਾਟੋਏਟੋਏ ‘ਚ ਬੀਤੇ ਦਿਨੀਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ (Shaheed Bhagat Singh) ਦੇ ਵਿਚਾਰਾਂ ਦੀ ਧਾਰ ਨੂੰ ਬੁਲਾਰਿਆਂ ਨੇ ਹੋਰ ਤੇਜ ਕਰ ਦਿੱਤਾ ਤਾਂ ਜੋ ਲੋਕ ਕ੍ਰਾਂਤੀਕਾਰੀ ਵਿਚਾਰਾਂ ਦੇ ਧਾਰਨੀ ਬਣ ਕੇ ਆਪਣੀ ਜ਼ਿੰਦਗੀ ਹੋਰ ਵੀ ਵਧੀਆ ਬਣਾ ਸਕਣ।

ਅਜਿਹੇ ਮਕਸਦ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਅਤੇ ਆਜ਼ਾਦੀ ਸੰਗਰਾਮ ਦੇ ਸੂਰਮਿਆਂ ਨੂੰ ਸਮਰਪਿਤ ਸੈਮੀਨਾਰ 21 ਅਕਤੂਬਰ ਨੂੰ ਪਾਪਾਟੋਏਟੋਏ ਟਾਊਨ ਹਾਲ ਵਿੱਚ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਵਲੋਂ ਕਰਵਾਇਆ ਗਿਆ l

ਪ੍ਰੋਗਰਾਮ ਦੇ ਸ਼ੁਰੂ ਵਿੱਚ ਸਮਾਜ ਸੇਵਕ ਤੇ ਕਿਤਾਬ ਪ੍ਰੇਮੀ ਅਵਤਾਰ ਤਰਕਸ਼ੀਲ ਨੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਵਲੋਂ ਸਾਰੇ ਆਏ ਹੋਏ ਮਹਿਮਾਨਾਂ-ਦਰਸ਼ਕਾਂ ਨੂੰ ਜੀ ਆਇਆਂ ਆਖਿਆ l ਸੰਸਥਾ ਵਲੋਂ ਕੀਤੇ ਲੋਕਪੱਖੀ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵਲੋਂ ਪਿਛਲੇ ਸਾਲਾਂ ਵਿੱਚ ਡਾਕਟਰ ਹਰਸ਼ਿੰਦਰ ਕੌਰ, ਲੇਖਕ ਅਜੀਤ ਰਾਹੀ ਜੀ, ਨਵਾਂ ਜ਼ਮਾਨਾ ਤੋਂ ਜਤਿੰਦਰ ਪੰਨੂ ਜੀ, ਜੋਤਿਸ਼ ਝੂਠ ਬੋਲਦਾ ਹੈ ਦੇ ਲੇਖਕ ਮਨਜੀਤ ਬੋਪਾਰਾਏ, ਤਰਕਸ਼ੀਲ ਲਹਿਰ ਦੇ ਮੋਢੀ ਸਾਥੀਆਂ ਵਿੱਚੋਂ ਮੇਘ ਰਾਜ ਮਿੱਤਰ ਜੀ, ਹੁਣ ਮੈਗਜ਼ੀਨ ਦੇ ਐਡੀਟਰ ਸੁਸ਼ੀਲ ਦੋਸਾਂਝ ਜੀ, ਲੇਖਕ ਬੂਟਾ ਸਿੰਘ ਜੀ, ਨਾਟਕਕਾਰ ਸੇਮੁਅਲ ਜੌਹਨ ਜੀ, ਕਨੇਡਾ ਤੋਂ ਵਿਗਿਆਨੀ ਸ਼ਿਵ ਚੋਪੜਾ ਜੀ, ਸ਼ਹੀਦ ਭਗਤ ਸਿੰਘ ਦੇ ਭਾਣਜਾ ਜਗਮੋਹਨ ਸਿੰਘ ਜੀ, ਡਾਕਟਰ ਸ਼ਿਆਮ ਸੁੰਦਰ ਦੀਪਤੀ ਜੀ, ਲੋਕ ਪੱਖੀ ਗਾਇਕ ਜਗਸੀਰ ਜੀਦਾ ਜੀ, ਡਾਕਟਰ ਧਰਮਵੀਰ ਗਾਂਧੀ ਜੀ, ਇੰਗਲੈਂਡ ਤੋਂ ਲੇਖਕ ਤੇ ਸੋਸ਼ਲ ਵਰਕਰ ਹਰੀਸ਼ ਮਲਹੌਤਰਾ ਜੀ ਅਤੇ ਪ੍ਰਫੈਸਰ ਹਰਪ੍ਰੀਤ ਲਵਲੀ ਦੀ ਨਾਟਕ ਟੀਮ ਨੂੰ ਬੁਲਾਇਆ ਗਿਆ ਜਿਸ ਵਿੱਚ ਭਿੰਦੀ ਤੋਲਾਵਾਲ, ਚਮਕੌਰ ਬਿੱਲਾ, ਡਾਕਟਰ ਸੁਮੀਤ ਸ਼ੰਮੀ ਅਤੇ ਅੰਬੀ ਸ਼ਾਮਿਲ ਸਨ l ਇਸ ਤੋਂ ਇਲਾਵਾ ਸੰਸਥਾ ਵਲੋਂ ਕੀਤੇ ਹੋਰ ਅਨੇਕਾਂ ਕੰਮਾਂ ਬਾਰੇ ਵੀ ਦਰਸ਼ਕਾਂ ਨਾਲ ਸਾਂਝ ਪਾਈ ਜਿਸ ਵਿੱਚ ਮੁੱਖ ਤੌਰ ਤੇ ਕੋਵਿਡ -19 ਦੇ ਸਮੇਂ ਵਿੱਚ ਨਿਊਜ਼ੀਲੈਂਡ ਅਤੇ ਪੰਜਾਬ ਦੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਕੀਤੇ ਕੰਮ ਸ਼ਾਮਿਲ ਸਨ ਜਿਨ੍ਹਾਂ ਦੀ ਉਸ ਸਮੇਂ ਲੋਕਾਂ ਨੂੰ ਬੇਹੱਦ ਲੋੜ ਸੀ l ਇਨ੍ਹਾਂ ਕੰਮਾਂ ਵਿੱਚ ਲੋੜਵੰਦ ਮਜ਼ਦੂਰਾਂ ਦੇ ਪਰਿਵਾਰਾਂ ਤੱਕ ਖਾਣਾ ਪਹੁੰਚਾਉਣਾ ਅਤੇ ਉਨਾਂ ਦੇ ਬੱਚਿਆਂ ਤੱਕ ਪੜ੍ਹਨ ਵਾਸਤੇ ਸਮਾਨ ਪਹੁੰਚਾਉਣਾ ਸ਼ਾਮਿਲ ਸੀ l

ਇਸ ਸੈਮੀਨਾਰ ਵਾਸਤੇ ਮੁੱਖ ਮਹਿਮਾਨ ਡਾਕਟਰ ਰਾਜਾ ਰਾਮ ਹੰਡਿਆਇਆ ਜੀ ਕੌਮੀ ਪ੍ਰਧਾਨ ਤਰਕਸ਼ੀਲ ਸੁਸਾਇਟੀ ਭਾਰਤ (M.A., M.Phil, Ph.D, (B.Ed.Giani, O.T.) Clinical Psychologist, Hypnotist, Writer and National President of Tarksheel Society Bharat) ਵਿਸ਼ੇਸ਼ ਸੱਦੇ ਤੇ ਪਹੁੰਚੇ ਜਿਨ੍ਹਾਂ ਨੇ ਡੇਰਿਆਂ, ਸਾਧਾਂ ਸੰਤਾਂ ਵਲੋਂ ਕੀਤੀ ਜਾਂਦੀ ਆਮ ਲੋਕਾਂ ਦੀ ਲੁੱਟ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਵਿੱਚ ਤਰਕਸ਼ੀਲਾਂ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ l ਉਨਾਂ ਦੱਸਿਆ ਕਿ ਕਿਉਂ ਮੌਜੂਦਾ ਸਮੇਂ ਵਿੱਚ ਤਰਕਸ਼ੀਲਤਾ ਦੀ ਲੋੜ ਹੈ? ਉਨਾਂ ਜਿਕਰ ਕੀਤਾ ਕਿ ਕਿਵੇਂ ਤਰਕਸ਼ੀਲਾਂ ਦੁਆਰਾ ਮਾਨਸਿਕ ਰੋਗਾਂ ਨੂੰ ਠੀਕ ਕੀਤਾ ਜਾਂਦਾ ਹੈ? ਉਨਾਂ ਨੇ ਰੱਬ ਅਤੇ ਕਿਸਮਤ ਤੇ ਭਰੋਸਾ ਕਰਨ ਦੀ ਥਾਂ ਆਤਮ ਵਿਸ਼ਵਾਸ ਨਾਲ ਸਖਤ ਮਿਹਨਤ ਕਰਨ, ਦ੍ਰਿੜ ਇਰਾਦਾ ਰੱਖਣ ਅਤੇ ਆਪਣੇ ਉਦੇਸ਼ ਦੀ ਪ੍ਰਾਪਤੀ ਵੱਲ ਵਧਣ ਤੇ ਜ਼ੋਰ ਦਿੱਤਾ l

ਕਾਮਰੇਡ ਨਛੱਤਰ ਸਿੰਘ ਜੀ ਨੇ ਅਜੋਕਾ ਹਲਾਤਾਂ ਤੇ ਇੱਕ ਨਜ਼ਮ ਪੇਸ਼ ਕੀਤੀ ਜਿਸ ਵਿੱਚ ਸਰਮਾਏਦਾਰੀ ਲੁੱਟ ਨੂੰ ਨੰਗਾ ਕੀਤਾ ਗਿਆ ਅਤੇ ਅੱਜ ਦੇ ਹਲਾਤਾਂ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਈ l

ਤਰਲੋਚਨ ਸਿੰਘ ਬੱਲ (President Progressive Writer Association Karnal and Secretary Punjabi Sahit Sabha Karnal) ਜੀ ਨੇ ਕਿਸਾਨੀ ਬਾਰੇ ਕਵਿਤਾ ਪੇਸ਼ ਕੀਤੀ l

ਜਰਨੈਲ ਸਿੰਘ ਰਾਹੋਂ (ਵਾਇਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਟਰੱਸਟ ਹਮਿਲਟਨ ) ਜੀ ਨੇ ਇਨਕਲਾਬੀ ਗੀਤ ਪੇਸ਼ ਕੀਤਾ l

ਰਜਨਦੀਪ ਕੌਰ (ਅਹੀਰ ਮਿਊਜ਼ਿਕ ਅਕੈਡਮੀ) ਨੇ ਸੁਰਜੀਤ ਪਾਤਰ ਜੀ ਦੀ ਕਵਿਤਾ ਪੇਸ਼ ਕੀਤੀ l

ਰਾਜੂ (ਦੇਸ ਰਾਜ ਜੋਸ਼ੀ) ਵਲੋਂ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ l

ਹਰਗੋਬਿੰਦ ਸਿੰਘ ਸ਼ੇਖਪੁਰੀਆ (19 ਕਿਤਾਬਾਂ ਦੇ ਲੇਖਕ) ਜੀ ਨੇ ਭਗਤ ਸਿੰਘ ਬਾਰੇ ਕਵਿਤਾ ਦੀ ਸਾਂਝ ਪਾਈ l ਉਹ ਕਾਮਰੇਡ ਜੱਗਾ ਬੰਗੀ ਜੀ ਦੇ ਰਿਸ਼ਤੇਦਾਰ ਵੀ ਹਨ l ਹਰਗੋਬਿੰਦ ਸਿੰਘ ਸ਼ੇਖਪੁਰੀਆ ਜੀ ਵਲੋਂ ਆਪਣੀ ਕਿਤਾਬ “ਵਿਦਾਇਗੀ ਤੇ ਵਿਸ਼ੇਸ਼ ਮੈਂ ਕੀ ਹਾਂ?” ਅਵਤਾਰ ਤਰਕਸ਼ੀਲ ਨੂੰ ਭੇਂਟ ਕੀਤੀ ਗਈ l

ਰੋਹਨ ਮਹੇ ਵਲੋਂ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਬਾਰੇ ਗੀਤ ਗਾਇਆ ਗਿਆ l

ਰਾਜਵਿੰਦਰ ਕੌਰ ਪਿੰਡ ਦਿਹਾਣਾ (ਹੁਸ਼ਿਆਰਪੁਰ) ਨੇ ਨਸ਼ਿਆਂ ਬਾਰੇ ਕਵਿਤਾ ਪੇਸ਼ ਕੀਤੀ ਕਿ ਕਿਵੇਂ ਨਸ਼ੇ ਨੌਜਵਾਨਾਂ ਨੂੰ ਬਰਬਾਦ ਕਰ ਰਹੇ ਹਨ?

ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਜਸਨੀਤ ਕੌਰ ਪਿੰਡ ਦਿਹਾਣਾ ਵਲੋਂ (Student of Pukekohe Hill School) ਗੀਤ “ਮੈਂ ਫੈਨ ਭਗਤ ਸਿੰਘ ਦਾ” ਪੇਸ਼ ਕੀਤਾ ਗਿਆ l ਜਸਨੀਤ ਅਜੇ ਦੋ ਮਹੀਨੇ ਪਹਿਲਾਂ ਹੀ ਨਿਊਜ਼ੀਲੈਂਡ ਆਈ ਹੈ l

ਸਨੇਹਾ ਨੇ ਬਹੁਤ ਵਧੀਆ ਤਰੀਕੇ ਨਾਲ ਸਟੇਜ ਸੈਕਟਰੀ ਦਾ ਰੋਲ ਨਿਭਾਇਆ ਅਤੇ ਨਾਲ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ l

ਸੈਮੀਨਾਰ ਦੇ ਸ਼ੁਰੂ ਵਿੱਚ ਸਾਰਿਆਂ ਵਾਸਤੇ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਅਤੇ ਚਾਹ ਪਾਣੀ ਸਾਰੇ ਪ੍ਰੋਗਰਾਮ ਦੌਰਾਨ ਚੱਲਦਾ ਰਿਹਾ l

ਸੈਮੀਨਾਰ ਦੇ ਅਖੀਰ ਵਿੱਚ ਡਾਕਟਰ ਰਾਜਾ ਰਾਮ ਹੰਡਿਆਇਆ ਜੀ ਨੂੰ ਸੰਸਥਾ ਦੇ ਮੈਂਬਰਾਂ ਵਲੋਂ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ ਅਤੇ ਸਟੇਜ ਸੰਚਾਲਕ ਸਨੇਹਾ ਦਾ ਅਤੇ ਸੈਮੀਨਾਰ ਵਿੱਚ ਸਾਰੇ ਸ਼ਾਮਿਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ l

ਸੰਸਥਾ ਵਲੋਂ ਸਾਰਿਆਂ ਦਾ ਸੈਮੀਨਾਰ ਵਿੱਚ ਸ਼ਾਮਿਲ ਹੋਣ ਲਈ ਅਤੇ ਆਰਥਿਕ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ l

ਸੰਸਥਾ ਵਲੋਂ ਇਹੋ ਜਿਹੇ ਅਤੇ ਹੋਰ ਲੋਕਪੱਖੀ ਉਪਰਾਲੇ ਸੰਨ 2008 ਤੋਂ ਕੀਤੇ ਜਾ ਰਹੇ ਹਨ l ਕੀਤੇ ਸੈਮੀਨਾਰ ਬਾਬਤ ਕਿਸੇ ਵੀ ਸੁਝਾਅ ਬਾਰੇ ਸੰਸਥਾ ਨੂੰ 0800MANAVTA ਤੇ ਫੋਨ ਕੀਤਾ ਜਾ ਸਕਦਾ ਹੈ ਜਾਂ ਹੇਠ ਦਿੱਤੇ ਫੋਨ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ l

ਜਾਣਕਾਰੀ ਮੁਹੱਈਆ ਕਰਾਉਣ ਲਈ ਅਦਾਰਾ Sea7 Australia (ਮੈਲਬਰਨ) ਵੱਲੋਂ
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
+6421392147
ਦਾ ਵਿਸ਼ੇਸ਼ ਧੰਨਵਾਦ

Leave a Comment