ਮੈਲਬਰਨ : ਆਸਟ੍ਰੇਲੀਆ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ `ਚ ਗੈਸ ਚੁੱਲ੍ਹੇ (Gas Stoves in Australia) ਬੰਦ ਹੋ ਜਾਣਗੇ। ਦੋਹਾਂ ਸ਼ਹਿਰਾਂ ਦੀਆਂ ਕੌਂਸਲਾਂ ਨੇ ਨਵੇਂ ਚੁੱਕਣ ਲਈ ਸਹਿਮਤੀ ਦੇ ਦਿੱਤੀ ਹੈ ਅਤੇ ਗਲੋਬਲ ਪੱਧਰ `ਤੇ ਰਸੋਈਆਂ ਨੂੰ ਇਲੈਕਟ੍ਰੀਫਾਈ ਕਰਨ ਬਾਰੇ ਚੱਲ ਰਹੀ ਮੁਹਿੰਮ ਦਾ ਹਿੱਸਾ ਬਣਨਾ ਕਬੂਲ ਕਰ ਲਿਆ ਹੈ।
ਮੈਲਬਰਨ ਅਤੇ ਸਿਡਨੀ ਸ਼ਹਿਰਾਂ ਦੀਆਂ ਕੌਂਸਲਾਂ ਇਸ ਗੱਲ ਨਾਲ ਸਹਿਮਤ ਹੋ ਗਈਆਂ ਹਨ ਕਿ ਇਸ ਦਹਾਕੇ ਦੇ ਅੰਤ ਤੱਕ ਕੌਂਸਲਾਂ, ਕੌਂਸਲ ਦੀ ਕਿਸੇ ਵੀ ਰਸੋਈ ਨੂੰ ਪ੍ਰਵਾਨ ਨਹੀਂ ਕਰਨਗੀਆਂ, ਜਿੱਥੇ ਰਵਾਇਤੀ ਤਰੀਕੇ ਬਾਲਣ ਭਾਵ ਗੈਸ ਨਾਲ ਚੱਲਣ ਵਾਲੇ ਚੁੱਲ੍ਹੇ ਲੱਗੇ ਹੋਣਗੇ। ਅਜਿਹਾ ਕਰਕੇ ਕੌਂਸਲਾਂ ਨੇ ਗਲੋਬਲ ਕੁੱਕਸੇਫ਼ ਕੋਲੀਸ਼ਨ ਦਾ ਸਮਰਥਨ ਕਰ ਦਿੱਤਾ ਹੈ।
ਸਿਡਨੀ ਦੀ ਮੇਅਰ ਕਲੋਵਰ ਮੂਰੇ ਨੇ ਆਖਿਆ ਕਿ “ਅਸੀਂ ਕਲਾਈਮੇਟ ਐਮਰਜੈਂਸੀ ਚੋਂ ਲੰਘ ਰਹੇ ਹਾਂ ਅਤੇ ਅਸੀਂ ਜੋ ਵੀ ਕਦਮ ਚੁੱਕ ਸਕਦੇ ਹਾਂ,ਚੁੱਕਣਾ ਚਾਹੀਦਾ ਹੈ।”
ਇਸ ਤਰ੍ਹਾਂ ਮੈਲਬਰਨ ਨੇ ‘ਰੈਟਰੋਫਿਟ ਮੈਲਬਰਨ’ ਪਲਾਨ ਸ਼ੁਰੂ ਕਰ ਦਿੱਤਾ ਹੈ। ਜਿਸ ਨਾਲ ਕੌਂਸਲ ਦੀ ਬਿਲਡਿੰਗਾਂ ਵਾਲੇ ਏਰੀਏ ਨੂੰ “ਜ਼ੀਰੋ ਕਾਰਬਨ’ ਵਾਲਾ ਬਣਾਉਣ `ਚ ਮੱਦਦ ਮਿਲੇਗੀ।
ਗਲੋਬਲ ਕੁੱਕਸੇਫ਼ ਕੋਲੀਸ਼ਨ (ਜੀਸੀਸੀ) ਦੀ ਆਸਟ੍ਰੇਲੀਅਨ ਪ੍ਰੋਗਰਾਮ ਮੈਨੇਜਰ ਵਿਰਜੀਨੀਆ ਜੋਨਜ ਦਾ ਕਹਿਣਾ ਹੈ ਕਿ ਉਸਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਸਟ੍ਰੇਲੀਆ ਦੀਆਂ ਦੋ ਕੌਂਸਲਾਂ ਨੇ ਜੀਸੀਸੀ ਦੀ ਮੁਹਿੰਮ ਦਾ ਹਿੱਸਾ ਬਣਨ ਲਈ ਹਾਮੀ ਭਰ ਦਿੱਤੀ ਹੈ।