ਆਸਟ੍ਰੇਲੀਆ ਦੀ AI ਅਤੇ Cloud Market ’ਚ 5 ਅਰਬ ਡਾਲਰ ਦਾ ਨਿਵੇਸ਼ ਕਰੇਗਾ Microsoft, ਬਣਨਗੇ 9 ਵਿਸ਼ਾਲ ਡਾਟਾ ਸੈਂਟਰ

ਮੈਲਬਰਨ: ਮਾਈਕ੍ਰੋਸਾਫ਼ਟ ਨੇ ਐਲਾਨ ਕੀਤਾ ਹੈ ਕਿ ਉਹ ਆਸਟ੍ਰੇਲੀਆ ਵਿੱਚ ਆਪਣੀ ਹਾਈਪਰਸਕੇਲ ਕਲਾਉਡ ਕੰਪਿਊਟਿੰਗ ਅਤੇ AI ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨ ਲਈ 5 ਅਰਬ ਆਸਟ੍ਰੇਲੀਆਈ ਡਾਲਰ (3.2 ਅਰਬ ਅਮਰੀਕੀ ਡਾਲਰ) ਨਿਵੇਸ਼ ਕਰੇਗੀ, ਜਿਸ ਨਾਲ ਅਗਲੇ ਦੋ ਸਾਲਾਂ ਵਿੱਚ ਦੇਸ਼ ਅੰਦਰ ਇਸ ਦੀ ਕੰਪਿਊਟਿੰਗ ਸਮਰੱਥਾ ਵਿੱਚ ਲਗਭਗ 250% ਵਾਧਾ ਹੋਵੇਗਾ।

ਮਾਈਕ੍ਰੋਸਾਫ਼ਟ ਆਸਟੇਲੀਆਈ ਸਿਗਨਲਸ ਡਾਇਰੈਕਟਰਜ਼ ਨਾਲ ਵੀ ਭਾਈਵਾਲੀ ਕਰੇਗਾ। ਆਪਣੀ ਅਮਰੀਕਾ ਫੇਰੀ ਦੌਰਾਨ ਨਿਵੇਸ਼ ਦਾ ਸਵਾਗਤ ਕਰਦਿਆਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਕਿ ਇਸ ਭਾਈਵਾਲੀ ਨਾਲ ਆਸਟ੍ਰੇਲੀਆਈ ਲੋਕਾਂ, ਕਾਰੋਬਾਰਾਂ ਅਤੇ ਆਸਟ੍ਰੇਲੀਆਈ ਸਰਕਾਰਾਂ ਦੀ ਸਾਇਬਰ ਸੁਰੱਖਿਆ ਮਜ਼ਬੂਤ ਹੋਵੇਗੀ।

ਉਮੀਦ ਹੈ ਕਿ ਇਸ ਭਾਈਵਾਲੀ ਨਾਲ ਮੇਡੀਬੈਂਕ ਦਾ ਡਾਟਾ ਹੈਕ ਕਰਨ ਵਰਗੇ ਸਾਇਬਰ ਹਮਲਿਆਂ ਤੋਂ ਨਿਜਾਤ ਮਿਲੇਗੀ।ਇਸ ਨਿਵੇਸ਼ ਦੇ ਨਾਲ ਹੀ ਕੈਨਬਰਾ, ਮੈਲਬੌਰਨ ਅਤੇ ਸਿਡਨੀ ਵਿੱਚ ਕੰਪਨੀ ਦੇ 9 ਹੋਰ ਸਥਾਨਕ ਡੇਟਾ ਸੈਂਟਰ ਖੁੱਲ੍ਹਣਗੇ ਅਤੇ ਇਨ੍ਹਾਂ ਦੀ ਕੁੱਲ ਗਿਣਤੀ 29 ਹੋ ਜਾਵੇਗੀ। ਇਹ ਪੈਸਾ ਡਿਜੀਟਲ ਸੈਂਕੜੇ ਆਸਟ੍ਰੇਲੀਆ ਲੋਕਾਂ ਦੀ ਸਕਿੱਲਸ ਸਿਖਲਾਈ ਅਤੇ ਆਸਟ੍ਰੇਲੀਆ ਦੀ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ’ਤੇ ਵੀ ਖਰਚ ਕੀਤਾ ਜਾਵੇਗਾ।

5 ਅਰਬ ਡਾਲਰ ਦਾ ਨਿਵੇਸ਼ ਆਸਟ੍ਰੇਲੀਆ ਵਿੱਚ ਮਾਈਕ੍ਰੋਸਾਫਟ ਦਾ 40 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਨਿਵੇਸ਼ ਹੈ। ਇਹ ਇੱਕ ਅਜਿਹੀ ਵਪਾਰਕ ਰਣਨੀਤੀ ਹੈ ਜੋ ਵਿਸ਼ਾਲ ਅਮਰੀਕੀ ਤਕਨੀਕੀ ਕੰਪਨੀ ਨੂੰ ਆਸਟ੍ਰੇਲੀਆ ਬਾਜ਼ਾਰ ਵਿੱਚ ਮਜ਼ਬੂਤ ਸਥਿਤੀ ਪ੍ਰਦਾਨ ਕਰੇਗਾ ਜਿੱਥੇ ਕਲਾਉਡ ਕੰਪਿਊਟਿੰਗ ਸੇਵਾਵਾਂ ਦੀ ਮੰਗ 2022 ਵਿੱਚ 12.2 ਅਰਬ ਡਾਲਰ ਤੋਂ ਦੁੱਗਣੀ ਹੋ ਕੇ 2026 ਵਿੱਚ 22.4 ਅਰਬ ਡਾਲਰ ਹੋਣ ਦੀ ਉਮੀਦ ਹੈ।

Leave a Comment