ਮੈਲਬਰਨ : ਪੰਜਾਬੀ ਕਲਾਊਡ ਟੀਮ
-ਮੈਲਬਰਨ ਦੇ ਉੱਤਰ-ਪੂਰਬ ਵਿੱਚ ਵੈਸਟਫੀਲਡ ਡੌਨਕਾਸਟਰ (Westfield, Doncaster) ਵਿਖੇ ਦੋ ਨੌਜਵਾਨਾਂ ਨੂੰ ਆਮ ਲੋਕਾਂ ਦੇ ਸਾਹਮਣੇ ਚਾਕੂ ਮਾਰ ਦਿੱਤਾ ਗਿਆ।
ਇਹ ਘਟਨਾ ਸ਼ਨੀਵਾਰ ਸ਼ਾਮ ਕਰੀਬ 6.45 ਵਜੇ ਵਾਪਰੀ, ਅਤੇ ਪੁਰਸ਼ਾਂ ਦੇ ਦੋ ਗਰੁੱਪਾਂ ਵਿਚਕਾਰ ਝਗੜੇ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ। ਪੀੜਤਾਂ ਵਿੱਚੋਂ ਇੱਕ ਜ਼ਮੀਨ ‘ਤੇ ਡਿੱਗ ਪਿਆ ਅਤੇ ਬਚਾਅ ਵਿੱਚ ਆਪਣੇ ਹਮਲਾਵਰਾਂ ਦੇ ਲੱਤਾਂ ਮਾਰਨ ਲੱਗਾ। ਪਰ ਉਹ ਆਪਣੇ ਆਪ ਨੂੰ ਬਚਾ ਨਹੀਂ ਸਕਿਆ, ਤੇ ਚਾਕੂ ਨਾਲ ਜਖਮੀ ਹੋ ਗਿਆ।
ਫਿਰ ਦੂਜੇ 21 ਸਾਲਾ ਵਿਅਕਤੀ ਨੂੰ ਵੀ ਚਾਕੂ ਮਾਰਿਆ ਗਿਆ, ਅਤੇ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ। ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦੋਂ ਕਿ ਦੂਜੇ ਨੂੰ ਗੈਰ-ਜਾਨ ਖ਼ਤਰੇ ਵਾਲੀਆਂ ਸੱਟਾਂ ਹਨ।
ਪੁਲਿਸ ਨੇ ਕਿਹਾ ਕਿ ਨੌਜਵਾਨਾਂ ਦੇ ਦੋ ਗਰੁੱਪ ਇੱਕ ਦੂਜੇ ਨੂੰ ਜਾਣਦੇ ਨਹੀਂ ਸਨ। ਦੋ ਹੋਰ ਆਦਮੀਆਂ ਨੂੰ ਦੋ ਗਲੀਆਂ ਦੂਰ ਗ੍ਰਿਫਤਾਰ ਕੀਤਾ ਗਿਆ ਹੈ।