ਅਮਰ ਸਿੰਘ ਕਰ ਰਿਹਾ ਹੈ ਆਸਟਰੇਲੀਆ `ਚ ‘ਰੋਡ ਸ਼ੋਅ’ – ਮੂਲ ਵਾਸੀਆਂ ਦੇ ਹੱਕ `ਚ ਵਿੱਢੀ ਨਿਵੇਕਲੀ ਮੁਹਿੰਮ (Aboriginal and Torres Strait Islander Voice Referendum)

ਮੈਲਬਰਨ : ਪੰਜਾਬੀ ਕਲਾਊਡ ਟੀਮ

-ਆਸਟਰੇਲੀਆ ਦੇ ਮੂਲ ਵਾਸੀਆਂ ਦੀ ਅਵਾਜ਼ ਨੂੰ ਪਾਰਲੀਮੈਂਟਰੀ ਹੱਕ ਦਿਵਾਉਣ ਲਈ ਦੇਸ਼ ਭਰ `ਚ 14 ਅਕਤੂਬਰ ਨੂੰ (Aboriginal and Torres Strait Islander Voice Referendum) ‘ਵੋਇਸ ਟੂ ਪਾਰਲੀਮੈਂਟ’ (Voice to Parliament) ਦੇ ਨਾਂ ਹੇਠ ਕਰਵਾਏ ਜਾ ਰਹੇ ‘ਰੈਫਰੈਂਡਮ’ ਵਾਸਤੇ ਇੱਕ ਅੰਮ੍ਰਿਤਧਾਰੀ ਪੰਜਾਬੀ ਨੌਜਵਾਨ ਨੇ ਰੋਡ ਸ਼ੋਅ ਸ਼ੁਰੂ ਕੀਤਾ ਹੋਇਆ ਹੈ। ਭਾਵੇਂ ਉਹ ਸਿਡਨੀ ਵਿੱਚ ਰਹਿੰਦਾ ਹੈ ਪਰ ਉਹ ਆਪਣੇ ਟਰੱਕ ਰਾਹੀਂ ਦੇਸ਼ ਦੇ ਕੋਨੇ-ਕੋਨੇ ਤੱਕ ਅਵਾਜ਼ ਪਹੁੰਚਾਉਣ ਦੀ ਕੋਸਿ਼ਸ਼ ਕਰ ਰਿਹਾ ਹੈ। ਤਾਂ ਜੋ ਵੋਟ ਮੂਲ ਵਾਸੀਆਂ (Aboriginals) ਦੇ ਹੱਕ ਵਿੱਚ ਪੈ ਸਕੇ।

Voice to Parliament

ਟਰਬਨਜ4ਆਸਟਰੇਲੀਆ (Turbans4Australia) ਨਾਂ ਦੀ ਚੈਰਿਟੀ ਆਰਗੇਨਾਈਜੇਸ਼ਨ ਦੇ ਫਾਊਂਡਰ ਅਤੇ ਪ੍ਰਧਾਨ ਅਮਰ ਸਿੰਘ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਕਿਉਂਕਿ ਕੁੱਝ ਮਹੀਨੇ ਪਹਿਲਾਂ ਉਨ੍ਹਾਂ ਨੂੰ ਆਸਟਰੇਲੀਆ ਦੇ ਡਿਪਾਰਟਮੈਂਟ ਆਫ ਹੋਮ ਅਫੇਅਰਜ਼ (Department of Home Affairs) ਵੱਲੋਂ (Australian of the year) ਆਸਟਰੇਲੀਅਨ ਆਫ ਦਾ ਯੀਅਰ ‘ਲੋਕਲ ਹੀਰੋ’ ਐਵਾਰਡ ਨਾਲ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਸਨਮਾਨਿਤ ਕੀਤਾ ਸੀ।

original and torres strait islander voice referendum

ਅਮਰ ਸਿੰਘ (Amar Singh) ਵੱਲੋਂ ਆਪਣਾ ਟਰੱਕ ਲੈ ਕੇ ਸ਼ੁਰੂ ਕੀਤੇ ਹੋਏ ਰੋਡ ਸ਼ੋਅ ਦੌਰਾਨ ਉਸਨੇ ਸਿਡਨੀ ਤੋਂ ਇਲਾਵਾ ਪਰਥ, ਐਡੀਲੇਡ ਵਰਗੇ ਸ਼ਹਿਰਾਂ `ਚ ਜਿੱਥੇ ਐਡੀਲੇਡ ਸਿੱਖਜ ਹਾਕੀ ਕਲੱਬ ਵਰਗੀਆਂ ਭਾਰਤੀ ਮੂਲ ਦੀਆਂ ਸੰਸਥਾਵਾਂ ਸਹਿਯੋਗ ਦੇ ਰਹੀਆਂ ਹਨ, ਉੱਥੇ ਆਸਟਰੇਲੀਆ ਦੇ ਮੇਨ ਸਟਰੀਮ ਭਾਈਚਾਰੇ ਦੇ ਗੋਰੇ ਲੋਕ ਅਤੇ ਮਲਟੀ-ਕਲਚਰਲ ਸੰਸਥਾਵਾਂ ਵੀ ‘ਅਮਰ ਸਿੰਘ’ ਦੇ ਉਪਰਾਲੇ ਨੂੰ ਭਰਪੂਰ ਸਮਰਥਨ ਦੇ ਰਹੀਆਂ ਹਨ।

Amar Singh Australian of the year - Voice to Parliament

ਅਮਰ ਸਿੰਘ ਦੇ ਰੋਡ ਸ਼ੋਅ ਨੂੰ ਕਿੰਨਾ ਕੁ ਹੁੰਗਾਰਾ ਮਿਲੇਗਾ ? ਇਹ ਤਾਂ ਰੈਫਰੈਂਡਮ ਦਾ ਰਿਜ਼ਲਟ ਹੀ ਦੱਸੇਗਾ ਪਰ ਜਿਸ ਢੰਗ ਨਾਲ ਉਸਨੇ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਉਸਦੇ ਹਾਂ-ਪੱਖੀ ਸਿੱਟੇ ਜ਼ਰੂਰ ਨਿਕਲਣ ਦੀ ਆਸ ਹੈ, ਕਿਉਂਕਿ ਉਸਨੇ ਜਦੋਂ ਟਰਬਨਜ4ਆਸਟਰੇਲੀਆ ( Turbans4Australia ) ਦੀ ਸੰਸਥਾ ਸ਼ੁਰੂ ਕੀਤੀ ਸੀ ਤਾਂ ਇਹੀ ਸੁਨੇਹਾ ਦਿੱਤਾ ਸੀ ਕਿ ਪੱਗ ਵਾਲਿਆਂ ਨਾਲ ਨਫ਼ਰਤ ਨਹੀਂ, ਸਗੋਂ ਪੱਗ ਨੂੰ “ਪੌਜੇਵਿਟ” ਰੂਪ `ਚ ਲਿਆ ਜਾਣਾ ਚਾਹੀਦਾ ਹੈ।

Leave a Comment