ਲੋਕਾਂ ਦੀ ਜਿੱਤ ! ਕੁਆਂਟਸ ਏਅਰਲਾਈਨ ਮੋੜੇਗੀ ਬਕਾਇਆ – Qantas will now offer Refunds

ਮੈਲਬਰਨ : ਪੰਜਾਬੀ ਕਲਾਊਡ ਟੀਮ
– ਯਾਤਰੀਆਂ ਵੱਲੋਂ ਬਣਾਏ ਗਏ ਦਬਾਅ ਅੱਗੇ ਝੁਕਦਿਆਂ ਆਸਟਰੇਲੀਆ ਦੀ ਕੁਆਂਟਸ ਏਅਰਲਾਈਨ ਨੇ ਕੋਵਿਡ ਟਰੈਵਲ ਕਰੈਡਿਟਾਂ ਦੀ ਆਖ਼ਰੀ ਤਾਰੀਕ (ਐਕਸਪਾਇਰੀ ਡੇਟ) ਹਟਾ ਦਿੱਤੀ ਹੈ।  ਇਹ ਕਰੈਡਿਟ 30 ਸਤੰਬਰ 2021 ਤੱਕ ਜਾਰੀ ਕੀਤੀ ਗਏ ਸਨ। ਏਅਰਲਾਈਨ ਦਾ ਕਹਿਣਾ ਹੈ ਕਿ ਯਾਤਰੀ ਜਾਂ ਤਾਂ ਆਪਣਾ ਬਕਾਇਆ ਵਾਪਸ ਲੈ ਸਕਦੇ ਹਨ। ਜਦੋਂ ਕਿ ਜੈੱਟ ਸਟਾਰ ਦੇ ਗਾਹਕ ਆਪਣਾ ਕਰੈਡਿਟ ਅਣਮਿੱਥੇ ਸਮੇਂ ਤੱਕ ਜਦੋਂ ਮਰਜ਼ੀ ਵਰਤ ਸਕਦੇ ਹਨ।

ਏਅਰਲਾਈਨ ਨੇ ਇਹ ਫ਼ੈਸਲਾ ਉਦੋਂ ਲਿਆ ਹੈ ਜਦੋਂ ਕੰਪੀਟੀਸ਼ਨ ਰੈਗੂਲੇਟਰ ਨੇ ਏਅਰਲਾਈਨ ਖਿਲਾਫ਼ ਕਾਨੂੰਨੀ ਚਾਰਾਜੋਈ ਸ਼ੁਰੂ ਕੀਤੀ ਸੀ।

ਕੁਆਂਟਸ ਦੇ ਚੀਫ਼ ਐਗਜ਼ੈਕਟਿਵ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਗਾਹਕ ਆਪਣਾ ਰੀਫੰਡ ਲੈ ਸਕਦੇ ਹਨ ਅਤੇ ਵਾਊਚਰਾਂ ਦੀ ਮਿਆਦ ਕਦੇ ਵੀ ਨਹੀਂ ਮੁੱਕੇਗੀ।
ਜਿ਼ਕਰਯੋਗ ਹੈ ਕਿ ਕੁਆਂਟਸ ਵੱਲੋਂ ਬਦਲੀ ਗਈ ਆਪਣੀ ਨੀਤੀ ਨਾਲ ਬਹੁਤ ਸਾਰੇ ਇੰਟਰਨੈਸ਼ਨਲ ਯਾਤਰੀਆਂ ਨੂੰ ਵੀ ਰਾਹਤ ਮਿਲੀ ਹੈ ਅਤੇ ਬਕਾਇਆ ਮੋੜਨ ਦਾ ਸਿਲਸਿਲਾ 4 ਸਤੰਬਰ ਤੋਂ ਸ਼ੁਰੂ ਹੋ ਜਾਵੇਗਾ।

Leave a Comment