ਸਿਡਨੀ (ਪੰਜਾਬੀ ਕਲਾਊਡ ਟੀਮ) – ਹਵਾਈ ਯਾਤਰਾ ਦੌਰਾਨ ਯਾਤਰੀਆਂ ਦਾ ਸਮਾਨ ਗੁੰਮਣ ਦੀਆਂ ਘਟਨਾਵਾਂ ਦਾ ਅੰਤਰ-ਰਾਸ਼ਟਰੀ ਪੱਧਰ ‘ਤੇ ਬੀਤੇ ਸਮੇਂ ਵਿੱਚ ਕਾਫੀ ਵਾਧਾ ਹੋਇਆ ਹੈ, ਪਰ ਹੁਣ ਆਸਟ੍ਰੇਲੀਆ ਦੇ ਵਸਨੀਕਾਂ ਨੂੰ ਕੱਲ ਤੋਂ ਵੱਡੀ ਰਾਹਤ ਮਿਲਣ ਜਾ ਰਹੀ ਹੈ।
ਵਰਜਨ ਆਸਟ੍ਰੇਲੀਆ ਨੇ ਪਹਿਲਕਦਮੀ ਕਰਦਿਆਂ ਲੋਕਲ ਉਡਾਣਾ ‘ਤੇ ਯਾਤਰੀਆਂ ਨੂੰ ਆਪਣਾ ਸਮਾਨ ਟਰੈਕ ਕਰਨ ਦੀ ਸੁਵਿਧਾ ਦੇਣ ਦਾ ਫੈਸਲਾ ਲਿਆ ਹੈ। ਦੋ ਤਿਹਾਈ ਘਰੇਲੂ ਉਡਾਣਾ ਇਸ ਉਪਰਾਲੇ ਤਹਿਤ ਕਵਰ ਕੀਤੀਆਂ ਜਾਣਗੀਆਂ ਅਤੇ ਸਮੇਂ ਦੇ ਨਾਲ ਇਸ ਨੈਟਵਰਕ ਵਿੱਚ ਵਾਧਾ ਕੀਤਾ ਜਾਏਗਾ।
ਯਾਤਰੀ ਵਰਜਨ ਏਅਰਲਾਈਨ ਨੇ ਇਸ ਲਈ ਐਪ ਨੂੰ ਨਵੇਂ ਸਿਰਿਓਂ ਤਿਆਰ ਕੀਤਾ ਹੈ।
ਕਵਾਂਟਸ ਵਲੋਂ ਵੀ ਇਸ ਸਾਲ ਦੇ ਅੰਤ ਤੱਕ ਇਹ ਸੁਵਿਧਾ ਯਾਤਰੀਆਂ ਲਈ ਸ਼ੁਰੂ ਕਰ ਦਿੱਤੀ ਜਾਏਗੀ।
ਆਸਟ੍ਰੇਲੀਆ ਵਾਲੇ ਹੁਣ ਹਵਾਈ ਯਾਤਰਾ ਦੌਰਾਨ ਆਪਣਾ ਬੈਗੇਜ ਵੀ ਕਰ ਸਕਣਗੇ ਟਰੈਕ
