ਆਸਟਰੇਲੀਆ `ਚ ਖਤਮ ਹੋਵੇਗਾ 3G ਦਾ ਯੁੱਗ

ਮੈਲਬਰਨ : ਪੰਜਾਬੀ ਕਲਾਊਡ ਟੀਮ

ਆਸਟਰੇਲੀਆ ਵਿੱਚ 3G ਇੰਟਰਨੈੱਟ ਦਾ ਯੁੱਗ ਛੇਤੀ ਹੀ ਖ਼ਤਮ ਹੋਣ ਵਾਲਾ ਹੈ। ਜਿਸ ਕਰਕੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਜਿਹੜੇ ਲੋਕ ਅਜੇ ਵੀ 3G ਵਰਤ ਰਹੇ ਹਨ, ਉਹ ਆਪਣੇ ਆਪ ਨੂੰ ਅੱਪਗਰੇਡ ਕਰ ਲੈਣ ਤਾਂ ਜੋ ਉਹ ਇੰਟਰਨੈੱਟ ਨਾਲ ਜੁੜੇ ਰਹਿ ਸਕਣ।

ਹਾਲਾਂਕਿ ਸਮਾਰਟ ਫ਼ੋਨ ਆਪਣੇ ਆਪ ਹੀ 4G ਅਤੇ 5G ਨਾਲ ਜੁੜ ਜਾਂਦੇ ਹਨ, ਪਰ ਮੰਨਿਆ ਜਾ ਰਿਹਾ ਹੈ ਕਿ ਮੈਡੀਕਲ ਮੋਨੀਟੀਰਿੰਗ, ਐਫਟਪੋਜ, ਸਕਿਉਰਿਟੀ ਕੈਮਰੇ, ਸਮਾਰਟ ਘੜੀਆਂ ਵਰਗੇ ਕਈ ਯੰਤਰ ਹਨ, ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ ਜੋ ਅਜੇ ਵੀ 3G ਨਾਲ ਜੁੜੇ ਹੋਏ ਹਨ। ਜਿਸ ਕਰਕੇ ਜਰੂਰੀ ਹੈ ਕਿ ਉਨ੍ਹਾਂ ਨੂੰ ਅੱਪਗਰੇਡ ਕੀਤਾ ਜਾਵੇ ਤਾਂ ਜੋ ਉਹ ਇੰਟਰਨੈੱਟ ਨਾ ਜੁੜੀਆਂ ਰਹਿ ਸਕਣ ਅਤੇ ਕਿਸੇ ਕਿਸਮ ਦੇ ਡਾਟੇ ਦਾ ਨੁਕਸਾਨ ਨਾ ਹੋਵੇ।

3G ਬੰਦ ਕਰਨ `ਚ ਵੋਡਾਫੋਨ ਸਭ ਤੋਂ ਅੱਗੇ ਹੈ, ਜੋ 15 ਦਸੰਬਰ ਨੂੰ 3G ਬੰਦ ਕਰ ਦੇਵੇਗਾ, ਜਦੋਂ ਕਿ ਟੈਲਸਟਰਾ ਅਗਲੇ ਸਾਲ ਜੂਨ ਵਿੱਚ,Optus ਅਗਲੇ ਸਾਲ ਸਤੰਬਰ ਵਿੱਚ 3G ਨੂੰ ਫ਼ਤਹਿ ਬੁਲਾ ਦੇਵੇਗਾ।

ਟੈਲਸਟਰਾ ਦੇ ਨਿਊ ਸਾਊਥ ਵੇਲਜ, ਰਿਜਨਲ ਮੈਨੇਜਰ ਮਾਈਕ ਮੈਰਨ ਅਨੁਸਾਰ ਇਹ ਗੱਲ ਬਹੁਤ ਮਹੱਤਵਪੂਰਨ ਹੈ ਕਿ ਸਾਰੇ ਲੋਕ ਜੂਨ 2024 ਤੱਕ 4G ਅਤੇ 5G ਅਪਣਾ ਲੈਣ। ਉਨ੍ਹਾਂ ਦੱਸਿਆ ਕਿ ਸਾਲ 2003 `ਚ ਲਾਂਚ ਕੀਤੇ ਗਏ 3G ਨੇ ਉਸ ਸਮੇਂ ਡਾਟਾ ਰੇਟ ਵਧਾਉਣ ਲਈ ਬੇਹੱਦ ਵਧੀਆ ਕੰਮ ਕੀਤਾ ਸੀ।

Leave a Comment