ਮੈਲਬਰਨ : ਪੰਜਾਬੀ ਕਲਾਊਟ ਟੀਮ
ਦੇਸ਼-ਦੁਨੀਆ ਘੁੰਮਣ-ਫਿਰਨ ਦੇ ਚਾਹਵਾਨਾਂ ਲਈ ਇਹ ਖੁਸ਼ੀ ਭਰੀ ਖ਼ਬਰ ਹੈ ਕਿ ਵਰਜਿਨ ਆਸਟਰੇਲੀਆ ਨੇ ਸਸਤੀਆਂ ਫਲਾਈਟਾਂ ਦੀ ਸੇਲ ਲਾ ਦਿੱਤੀ ਹੈ, ਜੋ ਪੰਜ ਦਿਨ ਤੱਕ ਚੱਲੇਗੀ। ਘੱਟ ਤੋਂ ਘੱਟ ਰੇਟ ਵਾਲੀ ਫਲਾਈਟ 49 ਡਾਲਰ ਦੀ ਰੱਖੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੇਲ ਦੌਰਾਨ 5 ਲੱਖ ਡਾਲਰ ਦੀਆਂ ਟਿਕਟਾਂ ਵੇਚੀਆਂ ਜਾਣਗੀਆਂ, ਜਿਸ ਵਿੱਚ ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟਾਂ ਸ਼ਾਮਲ ਹਨ। ਇਸ ਬਾਬਤ ਸੇਲ ਵਰਜਿਨ ਆਸਟਰੇਲੀਆ ਦੀ ਵੈੱਬਸਾਈਟ `ਤੇ ਸ਼ੁਰੂ ਹੋ ਚੁੱਕੀ ਹੈ। ਜਿਸ ਵਾਸਤੇ 11 ਅਕਤੂਬਰ 2023 ਤੋਂ ਲੈ ਕੇ 20 ਜੂਨ 2023 ਤੱਕ ਬੁਕਿੰਗ ਕਰਵਾਈ ਜਾ ਸਕੇਗੀ। ਹਾਲਾਂਕਿ ਜੇਕਰ 25 ਅਗਸਤ ਤੱਕ ਟਿਕਟਾਂ ਪਹਿਲਾਂ ਵਿਕ ਗਈਆਂ ਤਾਂ ਵੱਖਰੀ ਗੱਲ ਹੈ, ਨਹੀਂ ਤਾਂ ਫਿਰ ਬੁਕਿੰਗ 25 ਅਗਸਤ ਨੂੰ ਬੰਦ ਹੋ ਜਾਵੇਗੀ।
ਬ੍ਰਿਸਬੇਨ ਤੋਂ ਸਿਡਨੀ ਦੀ ਵੰਨਵੇਅ 49 ਡਾਲਰ ਦੀ ਹੋਵੇਗੀ ਅਤੇ ਹੋਰ ਸ਼ਹਿਰਾਂ ਦੀਆਂ ਫਲਾਈਟਾਂ ਦੇ ਰੇਟ ਵੱਖੋ-ਵੱਖਰੇ ਹਨ। ਮੈਲਬਰਨ ਤੋਂ ਲਾਉਨਕੈਸਟਨ 59 ਡਾਲਰ, ਬ੍ਰਿਸਬੇਨ ਤੋਂ ਡਾਰਵਿਨ 189 ਡਾਲਰ ਅਤੇ ਸਿਡਨੀ ਤੋਂ ਕੈਰਿਨਜ ਦੀ ਵੰਨਵੇਅ 139 ਡਾਲਰ ਹੋਵੇਗੀ।
ਸਿਡਨੀ ਤੋਂ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਇੰਟਰਨੈਸ਼ਨਲ ਟੂਰਿਸਟ ਸੈਂਟਰ ‘ਕਿਊਨਜ਼ਟਾਊਨ’ ਦੀ ਰਿਟਰਨ ਟਿਕਟ 465 ਡਾਲਰ, ਬ੍ਰਿਸਬੇਨ ਤੋਂ ਫੀਜੀ ਦੀ ਰਿਟਰਨ ਟਿਕਟ 499 ਡਾਲਰ ਦੀ ਹੋਵੇਗੀ। ਕੈਰਿਨਜ ਤੋਂ ਟੋਕੀਉ ਦੀ 699 ਡਾਲਰ ਰਿਟਰਨ ਟਿਕਟ ਹੋਵੇਗੀ।