ਨਿਊਜ਼ੀਲੈਂਡ `ਚ ‘ਵਿਵਾਦਤ’ ਵਰਕ ਵੀਜ਼ੇ ਦਾ ਹੋਵੇਗਾ ਰੀਵਿਊ – ਭਾਰਤੀ ਵਰਕਰ ਭੁੱਖਣ-ਭਾਣੇ ਰਹਿਣ ਲਈ ਮਜ਼ਬੂਰ

ਮੈਲਬਰਨ : ਪੰਜਾਬੀ ਕਲਾਊਡ ਟੀਮ
ਨਿਊਜ਼ੀਲੈਂਡ ਵਿੱਚ ‘ਐਕਰੀਡਿਟਡ ਇੰਪਲੋਏਅਰ ਵਰਕ ਵੀਜ਼ੇ’ ਤਹਿਤ ਵਿਦੇਸ਼ਾਂ ਚੋਂ ਪੁੱਜੇ ਮਾਈਗਰੈਂਟ ਵਰਕਰਾਂ ਦੇ ਸ਼ੋਸ਼ਣ ਦੀਆਂ ਘਟਨਾਵਾਂ ਤੋਂ ਬਾਅਦ ਸਰਕਾਰ ਨੇ ਇਸ ਵੀਜ਼ੇ `ਤੇ ਮੁੜ ਵਿਚਾਰ (ਰੀਵਿਊ) ਕਰਨ ਲਈ ਐਲਾਨ ਕਰ ਦਿੱਤਾ ਹੈ।

ਮਨਿਸਟਰੀ ਆਫ਼ ਬਿਜ਼ਨਸ, ਇਨੋਵੇਸ਼ਨ ਐਂਡ ਇੰਪਲੋਏਮੈਂਟ ਦੀ ਨਿਗਰਾਨੀ ਹੇਠ ਚੱਲ ਵਾਲੇ ਇਮੀਗਰੇਸ਼ਨ ਆਫਿਸ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਆਪਣੀ ਨੀਤੀਆਂ ਨੂੰ ਸੁਧਾਰਨ ਲਈ ਵਚਨਬੱਧ ਹੈ। ਜਿਸ ਵਾਸਤੇ ਸੁਤੰਤਰ ਰੀਵਿਊ ਜ਼ਰੂਰੀ ਹੈ।

ਇਮੀਗਰੇਸ਼ਨ ਡਿਪਾਰਟਮੈਂਟ ਹੁਣ ਐਕਰੀਡਿਟਡ ਇੰਪੋਏਅਰ ਵਰਕ ਵੀਜ਼ਾ ਪਿਛਲੇ ਸਾਲ ਮਈ `ਚ ਸ਼ੁਰੂ ਕੀਤਾ ਗਿਆ। ਜਿਸ ਵਾਸਤੇ ਇੰਪਲੋਏਅਰ ਨੂੰ ਅਖਤਿਆਰ ਦਿੱਤੇ ਗਏ ਸਨ ਕਿ ਉਹ ਆਪਣੀ ਮਰਜ਼ੀ ਅਨੁਸਾਰ ਵਿਦੇਸ਼ਾਂ ਚੋਂ ਲੋੜੀਂਦੇ ਵਰਕਰ ਮੰਗਵਾ ਸਕਣਗੇ। ਜਿਸ ਦੇ ਤਹਿਤ 27 ਹਜ਼ਾਰ 892 ਇੰਪਲੋਏਅਰਜ ਰਾਹੀਂ 14 ਅਗਸਤ ਤੱਕ 80 ਹਜ਼ਾਰ 576 ਵੀਜ਼ੇ ਅਪਰੂਵ ਕੀਤੇ ਜਾ ਚੁੱਕੇ ਹਨ।

ਜਿ਼ਕਰਯੋਗ ਹੈ ਕੁੱਝ ਦਿਨ ਨਿਊਜ਼ੀਲੈਂਡ ਦੇ ਨੈਸ਼ਨਲ ਮੀਡੀਆ ਨੇ ਸਾਊਥ ਆਕਲੈਂਡ ਦੇ ਘਰ `ਚ 40 ਮਾਈਗਰੈਂਟ ਵਰਕਰਾਂ ਬਾਰੇ ਖੁਲਾਸਾ ਕੀਤਾ ਸੀ ਜੋ ਕੁੱਝ ਹਫ਼ਤੇ ਪਹਿਲਾਂ ਐਕਰੀਡਿਟਡ ਇੰਪਲੋਏਅਰ ਵਰਕ ਵੀਜ਼ੇ ਰਾਹੀਂ ਲੱਖਾਂ ਰੁਪਏ ਲਾ ਕੇ ਭਾਰਤ ਅਤੇ ਹੋਰ ਦੇਸ਼ਾਂ ਤੋਂ ਨਿਊਜ਼ੀਲੈਂਡ ਆਏ ਸਨ। ਪਰ ਉਨ੍ਹਾਂ ਨੂੰ ਕੰਮ ਨਹੀਂ ਸੀ ਮਿਿਲਆ ਅਤੇ ਉਹ ਭੁੱਖਣ-ਭਾਣੇ ਰਹਿਣ ਲਈ ਮਜ਼ਬੂਰ ਸਨ।

Leave a Comment