ਭਲਕੇ ਲਾਂਚ ਹੋਵੇਗਾ ਆਸਟ੍ਰੇਲੀਆ ’ਚ ਬਣਿਆ ਪਹਿਲਾ ਰਾਕੇਟ

ਮੈਲਬਰਨ : ਕੁਈਨਜ਼ਲੈਂਡ ਤੋਂ ਆਸਟ੍ਰੇਲੀਆ ਵਿੱਚ ਬਣੇ ਪਹਿਲੇ ਰਾਕੇਟ ਦਾ ਲਾਂਚ ਸਨਿਚਰਵਾਰ ਨੂੰ ਸਵੇਰੇ ਕੀਤਾ ਜਾਵੇਗਾ। ਪਹਿਲਾਂ ਇਸ ਦੀ ਲਾਂਚਿੰਗ ਅੱਜ ਕੀਤੀ ਜਾਣੀ ਸੀ ਪਰ, ਅਚਾਨਕ ਇੱਕ ਸਮੱਸਿਆ ਕਾਰਨ ਇਸ ਨੂੰ ਟਾਲ ਦਿੱਤਾ ਗਿਆ। ਗੋਲਡ ਕੋਸਟ ਅਧਾਰਤ ਕੰਪਨੀ ਗਿਲਮੋਰ ਸਪੇਸ ਟੈਕਨੋਲੋਜੀਜ਼ ਨੇ Bowen ਦੇ ਆਰਬਿਟਲ ਸਪੇਸਪੋਰਟ ਤੋਂ ਆਪਣੇ Eris TestFlight1 ਰਾਕੇਟ ਨੂੰ ਲਾਂਚ ਕਰਨ ਦੀ ਤਿਆਰੀ ਵਿਚ ਕਈ ਸਾਲ ਬਿਤਾਏ ਹਨ। ਇਹ ਆਸਟ੍ਰੇਲੀਆ ਵਿੱਚ ਬਣਿਆ ਪਹਿਲਾ ਰਾਕੇਟ ਹੈ ਜਿਸ ਨੇ ਆਰਬਿਟ ਦੀ ਕੋਸ਼ਿਸ਼ ਕੀਤੀ ਹੈ ਅਤੇ 50 ਸਾਲਾਂ ਤੋਂ ਵੱਧ ਸਮੇਂ ਵਿੱਚ ਆਸਟ੍ਰੇਲੀਆ ਦਾ ਇਹ ਪਹਿਲਾ ਆਰਬਿਟਲ ਲਾਂਚ ਹੈ। ਸਿਰਫ 12 ਦੇਸ਼ਾਂ ਕੋਲ ਆਪਣੇ ਰਾਕੇਟਾਂ ਨੂੰ ਆਰਬਿਟ ਵਿੱਚ ਲਾਂਚ ਕਰਨ ਦੀ ਸਮਰੱਥਾ ਹੈ।