ਆਸਟ੍ਰੇਲੀਆ ’ਚ ਪਹਿਲੀ ਵਾਰੀ ਘਰ ਖ਼ਰੀਦਣ (First Home Buyers) ਵਾਲਿਆਂ ਨੂੰ ਸਟੇਟ ਦੇ ਰਹੇ ਨੇ ਕਿੰਨੀ ਗ੍ਰਾਂਟ?

ਮੈਲਬਰਨ : ਫਸਟ ਹੋਮ ਓਨਰਜ਼ ਗ੍ਰਾਂਟ (FHOG) ਇੱਕ ਸਰਕਾਰੀ ਪਹਿਲ ਹੈ ਜੋ ਨਵੇਂ ਘਰ ਦੀ ਖਰੀਦ ਜਾਂ ਉਸਾਰੀ ਲਈ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕਰਕੇ ਪਹਿਲੀ ਵਾਰ ਘਰ ਖਰੀਦਣ ਵਾਲੇ ਯੋਗ ਖਰੀਦਦਾਰਾਂ ਦੀ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ। ਭਾਵੇਂ FHOG ਇੱਕ ਰਾਸ਼ਟਰਵਿਆਪੀ ਪ੍ਰੋਗਰਾਮ ਹੈ, ਪਰ ਹਰ ਸਟੇਟ ’ਚ ਗ੍ਰਾਂਟ ਦੀ ਰਕਮ ਅਤੇ ਯੋਗਤਾਵਾਂ ਵੱਖੋ-ਵੱਖ ਹਨ।

ਨਿਊ ਸਾਊਥ ਵੇਲਜ਼ (NSW) ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਨੂੰ 600,000 ਡਾਲਰ ਤੱਕ ਮੁੱਲ ਦੇ ਨਵੇਂ ਘਰਾਂ ਲਈ 10,000 ਡਾਲਰ ਦੀ ਗ੍ਰਾਂਟ ਦੀ ਪੇਸ਼ਕਸ਼ ਕਰਦਾ ਹੈ। ਜ਼ਮੀਨ ਖਰੀਦਣ ਅਤੇ ਮਾਲਕ-ਬਿਲਡਰਾਂ ਲਈ ਹੱਦ ਵਧ ਕੇ 750,000 ਡਾਲਰ ਤੱਕ ਹੋ ਜਾਂਦੀ ਹੈ। ਇਸ ਤੋਂ ਇਲਾਵਾ 800,000 ਡਾਲਰ ਤੱਕ ਦੇ ਘਰਾਂ ਲਈ ਪੂਰੀ ਸਟੈਂਪ ਡਿਊਟੀ ਛੋਟ ਹੈ।

ਵਿਕਟੋਰੀਆ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ 750,000 ਡਾਲਰ ਤੱਕ ਦੇ ਨਵੇਂ ਘਰ ਖਰੀਦਣ ਜਾਂ ਬਣਾਉਣ ਲਈ 10,000 ਡਾਲਰ ਦੀ ਗ੍ਰਾਂਟ ਪ੍ਰਦਾਨ ਕਰਦਾ ਹੈ। ਜਦਕਿ 600,000 ਤੱਕ ਦੀਆਂ ਜਾਇਦਾਦਾਂ ਲਈ ਪੂਰੀ ਸਟੈਂਪ ਡਿਊਟੀ ਛੋਟ ਦੀ ਪੇਸ਼ਕਸ਼ ਕਰਦਾ ਹੈ।

ਕੁਈਨਜ਼ਲੈਂਡ ’ਚ 20 ਨਵੰਬਰ 2023 ਅਤੇ 30 ਜੂਨ 2025 ਦੇ ਵਿਚਕਾਰ ਦਸਤਖਤ ਕੀਤੇ ਇਕਰਾਰਨਾਮਿਆਂ ਲਈ ਪਹਿਲੀ ਵਾਰੀ ਘਰ ਖ਼ਰੀਦਣ ਵਾਲਿਆਂ ਨੂੰ 30,000 ਡਾਲਰ ਗ੍ਰਾਂਟ ਦੀ ਪੇਸ਼ਕਸ਼ ਕਰਦਾ ਹੈ, ਜੋ 750,000 ਡਾਲਰ ਤੱਕ ਮੁੱਲ ਦੇ ਨਵੇਂ ਘਰਾਂ ’ਤੇ ਹੀ ਲਾਗੂ ਹੁੰਦਾ ਹੈ। 800,000 ਡਾਲਰ ਤੱਕ ਦੀਆਂ ਪ੍ਰਾਪਰਟੀਆਂ ਲਈ ਸਟੈਂਪ ਡਿਊਟੀ ’ਚ ਵੀ ਕਟੌਤੀ ਮਿਲਦੀ ਹੈ।

ਵੈਸਟਰਨ ਆਸਟ੍ਰੇਲੀਆ ਦੱਖਣੀ ਖੇਤਰਾਂ ਵਿੱਚ 750,000 ਡਾਹਲਰ ਤੱਕ ਅਤੇ ਉੱਤਰੀ ਖੇਤਰਾਂ ਵਿੱਚ 1 ਮਿਲੀਅਨ ਡਾਲਰ ਤੱਕ ਮੁੱਲ ਦੇ ਨਵੇਂ ਘਰਾਂ ਲਈ 10,000 ਡਾਲਰ ਦੀ ਗ੍ਰਾਂਟ ਦੀ ਪੇਸ਼ਕਸ਼ ਕਰਦਾ ਹੈ। 9 ਮਈ 2024 ਨੂੰ ਜਾਂ ਉਸ ਤੋਂ ਬਾਅਦ ਕੀਤੇ ਗਏ ਲੈਣ-ਦੇਣ ਲਈ 600,000 ਡਾਲਰ ਤੱਕ ਦੇ ਘਰਾਂ ਲਈ ਸਟੈਂਡ ਡਿਊਟੀ ’ਚ ਵੀ ਛੋਟਾਂ ਸ਼ਾਮਲ ਹਨ।

ਆਸਟ੍ਰੇਲੀਅਨ ਕੈਪੀਟਲ ਟੈਰੀਟਰੀ (ACT) ’ਚ ਪਹਿਲੀ ਵਾਰੀ ਮਕਾਨ ਖ਼ਰੀਦ ਰਹੇ ਯੋਗ ਖਰੀਦਦਾਰਾਂ ਲਈ ਪੂਰੀ ਸਟੈਂਪ ਡਿਊਟੀ ਰਿਆਇਤ ਮਿਲੇਗੀ।

ਸਾਊਥ ਆਸਟ੍ਰੇਲੀਆ ’ਚ ਨਵੇਂ ਘਰਾਂ ਲਈ 15,000 ਡਾਲਰ ਤੱਕ ਦੀ ਗ੍ਰਾਂਟ ਪ੍ਰਦਾਨ ਕਰਦਾ ਹੈ, ਜਿਸ ਵਿੱਚ ਘਰ, ਅਪਾਰਟਮੈਂਟ ਅਤੇ ਟਾਊਨਹਾਊਸ ਸ਼ਾਮਲ ਹਨ। ਯੋਗਤਾ ਲਈ ਕੋਈ ਜਾਇਦਾਦ ਮੁੱਲ ਸੀਮਾ ਨਹੀਂ ਹੈ।

ਤਸਮਾਨੀਆ ਨਵੇਂ ਘਰਾਂ ਲਈ 10,000 ਡਾਲਰ ਦੀ ਗ੍ਰਾਂਟ ਦੀ ਪੇਸ਼ਕਸ਼ ਕਰਦਾ ਹੈ। 18 ਫਰਵਰੀ 2024 ਤੋਂ 30 ਜੂਨ 2026 ਦੇ ਵਿਚਕਾਰ, 750,000 ਡਾਲਰ ਤੱਕ ਦੇ ਸਥਾਪਤ ਘਰਾਂ ਦੇ ਪਹਿਲੇ ਘਰ ਖਰੀਦਦਾਰਾਂ ਨੂੰ ਜਾਇਦਾਦ ਟ੍ਰਾਂਸਫਰ ਡਿਊਟੀ ’ਤੇ ਵੀ ਪੂਰੀ ਛੋਟ ਮਿਲਦੀ ਹੈ।

ਨੌਰਦਰਨ ਟੈਰੀਟਰੀ ਸਿਰਫ ਨਵੇਂ ਘਰਾਂ ਲਈ 10,000 ਡਾਲਰ ਦੀ ਗ੍ਰਾਂਟ ਪ੍ਰਦਾਨ ਕਰਦਾ ਹੈ। ਪ੍ਰਾਪਰਟੀ ਖਰੀਦਦਾਰਾਂ ਲਈ ਉਪਲਬਧ ਇਕੋ ਇਕ ਸਟੈਂਪ ਡਿਊਟੀ ਛੋਟ ਹਾਊਸ ਐਂਡ ਲੈਂਡ ਪੈਕੇਜ ਛੋਟ ਹੈ।