Geelong ਦੇ ਏਅਰਪੋਰਟ ’ਤੇ ਜਹਾਜ਼ ਚੜ੍ਹਨ ਲੱਗਾ ਵਿਅਕਤੀ ਸ਼ਾਟਗੰਨ ਸਮੇਤ ਗ੍ਰਿਫ਼ਤਾਰ

ਮੈਲਬਰਨ : ਇੱਕ ਵਿਅਕਤੀ ਵੱਲੋਂ ਸ਼ਾਟਗੰਨ ਲੈ ਕੇ ਹਵਾਈ ਜਹਾਜ਼ ’ਤੇ ਚੜ੍ਹਨ ਤੋਂ ਬਾਅਦ ਵਿਕਟੋਰੀਆ ਦੇ Geelong ਸਥਿਤ ਏਅਰਪੋਰਟ ਨੂੰ ਕੁੱਝ ਸਮੇਂ ਲਈ ਬੰਦ ਕਰ ਦਿੱਤਾ ਗਿਆ। ਘਟਨਾ ਦੁਪਹਿਰ 2:50 ਵਜੇ ਵਾਪਰੀ ਜਦੋਂ ਕਮਰ ਨਾਲ ਟੂਲ ਬੈਲਟ ਬੰਨ੍ਹ ਸ਼ਾਟਗੰਨ ਸਮੇਤ Jetstar ਦੀ ਇੱਕ ਫ਼ਲਾਈਟ ’ਤੇ ਚੜ੍ਹੇ ਵਿਅਕਤੀ ਨੂੰ ਪਾਈਲਟ ਅਤੇ ਹੋਰ ਸਵਾਰੀਆਂ ਨੇ ਤੁਰੰਤ ਕਾਬੂ ਕਰ ਲਿਆ। ਸਵਾਲ ਕਰਨ ’ਤੇ ਵਿਅਕਤੀ ਨੇ ਦੱਸਿਆ ਕਿ ਉਹ ਮੁਰੰਮਤ ਦੇ ਕੰਮ ਲਈ ਹਵਾਈ ਜਹਾਜ਼ ’ਤੇ ਚੜ੍ਹਿਆ ਸੀ। ਉਸ ਸਮੇਂ Jetstar ਦੀ JQ 610 ਫ਼ਲਾਈਟ ਸਿਡਨੀ ਲਈ ਉਡਾਨ ਭਰ ਰਹੀ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਜਹਾਜ਼ ’ਤੇ ਮੌਜੂਦ ਸਵਾਰੀਆਂ ’ਚ ਦਹਿਸ਼ਤ ਮੱਚ ਗਈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ। Avalon Airport ਆਵਾਜਾਈ ਲਈ ਬੰਦ ਹੈ। ਇਹ ਗੱਲ ਅਤੇ ਵੀ ਸਵਾਲ ਬਣੀ ਹੋਈ ਹੈ ਕਿ ਉਹ ਸ਼ਾਟਗੰਨ ਲੈ ਕੇ ਜਹਾਜ਼ ਤਕ ਕਿਸ ਤਰ੍ਹਾਂ ਪਹੁੰਚ ਗਿਆ।