Hume Highway ’ਤੇ ਭਿਆਨਕ ਟਰੱਕ ਹਾਦਸਾ, ਇੱਕ ਡਰਾਈਵਰ ਦੀ ਮੌਤ, ਦੂਜਾ 7 ਘੰਟਿਆਂ ਤਕ ਮਲਬੇ ’ਚ ਫਸਿਆ ਰਿਹਾ

ਮੈਲਬਰਨ : ਸਾਊਥ NSW ਵਿੱਚ ਇੱਕ ਭਿਆਨਕ ਟਰੱਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਸੱਤ ਘੰਟਿਆਂ ਤੱਕ ਮਲਬੇ ਵਿੱਚ ਫਸੇ ਰਹਿਣ ਮਗਰੋਂ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਬਾਹਰ ਕਢਿਆ ਗਿਆ। ਪੁਲਿਸ ਨੇ ਦੱਸਿਆ ਕਿ ਰਾਤ ਕਰੀਬ 1 ਵਜੇ Yass ਦੇ ਈਸਟ ਦਿਸ਼ਾ ਵਲ Oolong ’ਚ ਇਕ ਬੀ-ਡਬਲ ਟਰੱਕ Hume Hihway ਤੋਂ ਉਤਰ ਕੇ ਪਲਟ ਗਿਆ। ਇਸ ਤੋਂ ਬਾਅਦ ਇਕ ਹੋਰ ਬੀ-ਡਬਲ ਨੇ ਪਿੱਛੇ ਤੋਂ ਇਸ ਨੂੰ ਟੱਕਰ ਮਾਰ ਦਿੱਤੀ।

ਸਤਬੀਰ ਸਿੰਘ ਥਿੰਦ

ਮ੍ਰਿਤਕ ਦੀ ਪਛਾਣ ਪੰਜਾਬੀ ਮੂਲ ਦੇ ਸਤਬੀਰ ਸਿੰਘ ਥਿੰਦ ਵੱਜੋਂ ਹੋਈ ਹੈ, ਜੋ ਮੈਲਬਰਨ ਰਹਿੰਦਾ ਸੀ। ਉਹ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਠੱਟਾ ਨਵਾਂ ਨਾਲ ਸਬੰਧਤ ਸੀ ਅਤੇ 2019 ਤੋਂ ਆਸਟ੍ਰੇਲੀਆ ਟਰੱਕ ਚਲਾ ਰਿਹਾ ਸੀ। ਹਾਦਸੇ ਮਗਰੋਂ 20 ਸਾਲਾਂ ਦਾ ਦੂਜਾ ਡਰਾਈਵਰ ਆਪਣੀ ਗੱਡੀ ਵਿਚ ਫਸ ਗਿਆ।

ਫਾਇਰ ਐਂਡ ਰੈਸਕਿਊ NSW ਦੇ ਸੁਪਰਡੈਂਟ Adam Dewberry ਨੇ ਕਿਹਾ, ਆਮ ਤੌਰ ’ਤੇ ਅਸੀਂ ਲੋਕਾਂ ਨੂੰ ਹਾਦਸਾਗ੍ਰਸਤ ਗੱਡੀ ’ਚੋਂ ਡੇਢ ਕੁ ਘੰਟੇ ਤਕ ਬਾਹਰ ਕੱਢ ਲੈਂਦੇ ਹਾਂ। ਪਰ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਵਿਅਕਤੀ 7 ਘੰਟਿਆਂ ਤਕ ਗੱਡੀ ’ਚ ਫਸਿਆ ਰਹੇ।’’ ਪੈਰਾਮੈਡੀਕਲ ਕਰਮਚਾਰੀਆਂ ਨੇ ਡਰਾਈਵਰ ਨੂੰ ਜਿਊਂਦਾ ਰੱਖਣ ਕਰਨ ਲਈ ਕੰਮ ਕੀਤਾ, ਜਦੋਂ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮਲਬੇ ਨੂੰ ਕੱਟਣ, ਧੱਕਣ ਅਤੇ ਚੁੱਕਣ ਦਾ ਕੰਮ ਕੀਤਾ।

ਮਲਬਾ ਹਟਾਉਣ ਅਤੇ ਟਰੱਕਾਂ ਨੂੰ ਵੱਖ ਕਰਨ ਲਈ ਇਕ ਭਾਰੀ ਢੋਆ-ਢੁਆਈ ਵਾਲਾ ਟਰੱਕ ਵੀ ਮੌਕੇ ’ਤੇ ਮੌਜੂਦ ਸੀ। ਹਾਦਸੇ ਕਾਰਨ Hume Highway ਦੀਆਂ ਸਾਊਥ ਵੱਲ ਜਾਣ ਵਾਲੀਆਂ ਗਲੀਆਂ ਅੱਜ ਸਵੇਰ ਤੋਂ Yass ਅਤੇ Goulburn ਦੇ ਵਿਚਕਾਰ ਬੰਦ ਕਰ ਦਿੱਤੀਆਂ ਗਈਆਂ ਹਨ।